ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਸ਼ਾਕਾਹਾਰੀ ਹਾਂ, ਪਿਆਜ਼ ਨਹੀਂ ਖਾਂਦਾ, ਕੀਮਤ ਕਿਵੇਂ ਦੱਸਾਂ? - ਅਸ਼ਵਨੀ ਚੌਬੇ

ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਥਾਲੀ ਦਾ ਸੁਆਦ ਵਿਗਾੜ ਦਿੱਤਾ ਹੈ। ਦੂਜੇ ਪਾਸੇ ਸਰਕਾਰ ਪਿਆਜ਼ ਨੂੰ ਲੈ ਕੇ ਹੱਥ ਖੜ੍ਹੇ ਕਰ ਰਹੀ ਹੈ। ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਸੰਸਦ 'ਚ ਵੀ ਕਾਫੀ ਹੰਗਾਮਾ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਪਿਆਜ਼ ਦੀ ਕੀਮਤ 120 ਤੋਂ 150 ਰੁਪਏ ਕਿੱਲੋ ਤੱਕ ਪਹੁੰਚ ਚੁੱਕੀ ਹੈ। 
 

ਲੋਕ ਸਭਾ 'ਚ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ ਹੈ, ਕਿਉਂਕਿ ਉਹ ਪਿਆਜ਼ ਨਹੀਂ ਖਾਂਦੀ ਹੈ। ਉਹ ਇਕ ਅਜਿਹੇ ਪਰਿਵਾਰ ਤੋਂ ਹਨ ਜਿਥੇ ਪਿਆਜ਼ ਅਤੇ ਲੱਸਣ ਦੀ ਵਰਤੋਂ ਨਹੀਂ ਹੁੰਦੀ। ਇਸ ਬਿਆਨ 'ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜੰਮ ਕੇ ਟਰੋਲ ਕੀਤਾ ਗਿਆ ਸੀ।
 

ਹੁਣ ਇੱਕ ਹੋਰ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦਾ ਬਿਆਨ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਅਸ਼ਵਨੀ ਚੌਬੇ ਨੇ ਕਿਹਾ, "ਮੈਂ ਸ਼ਾਕਾਹਾਰੀ ਵਿਅਕਤੀ ਹਾਂ ਅਤੇ ਮੈਂ ਕਦੇ ਪਿਆਜ਼ ਨਹੀਂ ਖਾਦਾ। ਇਸ ਲਈ ਮੈਨੂੰ ਪਿਆਜ਼ ਦੀ ਕੀਮਤ ਦਾ ਪਤਾ ਕਿਵੇਂ ਲੱਗੇਗਾ?" ਚੌਬੇ ਨੇ ਇਸ ਦੇ ਨਾਲ ਹੀ ਨਿਰਮਲਾ ਸੀਤਾਰਮਣ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਵਿਵਾਦਤ ਬਿਆਨ ਨਹੀਂ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ashwini choubey onion price video: union minister says never tasted an onion how will i know the situation