ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ ਕੇਂਦਰੀ ਮੰਤਰੀ ਦਾ ਬਿਆਨ - 'ਰੋਜ਼ਾਨਾ 15 ਮਿੰਟ ਧੁੱਪ 'ਚ ਬੈਠੋ, ਵਾਇਰਸ ਮਰ ਜਾਣਗੇ'

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਚਾਰੇ ਪਾਸੇ ਹਫੜਾ-ਦਫੜੀ ਮਚੀ ਹੋਈ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਵੱਖ-ਵੱਖ ਤਰੀਕੇ ਅਜਮਾ ਰਹੇ ਹਨ। ਜਿੱਥੇ ਡਾਕਟਰ ਸਾਫ-ਸਫਾਈ ਦਾ ਖਾਸ ਧਿਆਨ ਦੇਣ ਲਈ ਕਹਿ ਰਹੇ ਹਨ, ਉੱਥੇ ਹੀ ਕਈ ਲੋਕ ਅਜੀਬੋ-ਗਰੀਬ ਨੁਸਖੇ ਦੱਸ ਰਹੇ ਹਨ। ਹੁਣ ਇਸ ਵਿਚਕਾਰ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਵੀ ਕੋਰੋਨਾ ਵਾਇਰਸ ਤੋਂ ਬਚਣ ਲਈ ਇੱਕ ਸੁਝਾਅ ਦਿੱਤਾ ਹੈ।
 

 

ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਹੈ ਕਿ ਰੋਜ਼ਾਨਾ 15 ਮਿੰਟ ਧੁੱਪ 'ਚ ਬੈਠਣ ਨਾਲ ਵਾਇਰਸ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ, "ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਸੂਰਜ ਦੀ ਰੌਸ਼ਨੀ ਤੇਜ਼ੀ ਹੁੰਦੀ ਹੈ। ਅਜਿਹੀ ਸਥਿਤੀ 'ਚ ਜੇ ਅਸੀਂ 10-15 ਮਿੰਟ ਲਈ ਧੁੱਪ 'ਚ ਬੈਠਾਂਗੇ ਤਾਂ ਉਸ ਨਾਲ ਸਾਨੂੰ ਲਾਭ ਮਿਲੇਗਾ। ਸਰੀਰ ਨੂੰ ਵਿਟਾਮਿਨ ਡੀ ਮਿਲੇਗਾ। ਸਾਡੀ ਪ੍ਰਤੀਰੋਧ ਸ਼ਕਤੀ ਵਧੇਗੀ ਅਤੇ ਅਜਿਹੇ ਵਾਇਰਸ ਖ਼ਤਮ ਹੋ ਜਾਣਗੇ।"
 

 

ਦੱਸ ਦਈਏ ਕਿ ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 175 ਹੋ ਗਈ ਹੈ। ਅੱਜ ਦੁਪਹਿਰ 3 ਵਜੇ ਤਕ 24 ਨਵੇਂ ਮਾਮਲੇ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Ashwini Kumar Choubey said 15 minutes sunlight improves immunity and also kills such Coronavirus