ਏਸ਼ੀਆ ਦਾ ਸਭ ਤੋਂ ਗੰਦਾ ਸੀਸਾਮਉ ਨਾਲੇ ਨੂੰ ਛੋਟੀ ਨਦੀ ਦੀ ਦਿੱਖ ਦਿੱਤੀ ਜਾਵੇਗੀ। ਆਈਆਈਟੀ ਕਾਨਪੁਰ ਨੇ ਇੰਗਲੈਂਡ ਦੇ ਵਿਗਿਆਨੀਆਂ ਦੀ ਮਦਦ ਨਾਲ ਇਸ ਦੀ ਰੂਪ ਰੇਖਾ ਸਵਾਰਨ ਦੀ ਜਿ਼ੰਮੇਵਾਰੀ ਲਈ ਹੈ। ਵਾਟਰ ਟ੍ਰੀਟ ਪਲਾਂਟ ਸਹਾਰੇ ਇਸ ਵਿਚ ਡਿੱਗਣ ਵਾਲੇ ਪਾਣੀ ਨੂੰ ਸਾਫ ਕੀਤਾ ਜਾਵੇਗਾ ਜੋ ਗੰਗਾ ਦੀ ਸ਼ੁੱਧਤਾ ਨੂੰ ਵਧਾਏਗਾ। ਇਸਦੇ ਕੰਢੇ ਹਾਟ ਕਲਚਰ ਵਿਕਸਿਤ ਕਰਕੇ ਸੈਲਾਨੀਆਂ ਤੋਂ ਹੋਣ ਵਾਲੀ ਆਮਦਨ ਵੀ ਇਕੱਠੀ ਕੀਤੀ ਜਾ ਸਕੇਗੀ।
ਗੰਗਾ ਨੂੰ ਸਭ ਤੋਂ ਵੱਧ ਪ੍ਰਦੂਸਿ਼ਤ ਕਰਨ ਚ ਸੀਸਾਮਉ ਨਾਲਾ ਸਿਖਰ ਤੇ ਹੈ। ਇਸਦੇ ਚਰਚੇ ਲੰਡਨ ਤੱਕ ਪੁੱਜ ਗਏ। ਪਿਛਲੇ ਦਿਨੀਂ ਜਲ ਸੰਸਾਧਨ ਮੰਤਰੀ ਨਿਤਿਨ ਗਡਕਰੀ ਨੇ ਨਮਾਮੀ ਗੰਗੇ ਪ੍ਰਰਿਯੋਜਨਾ ਦੀ ਸਮੀਖਿਆ ਦੌਰਾਨ ਕਿਹਾ ਸੀ ਕਿ ਮੈਨੂੰ ਲੰਡਨ ਤੱਕ ਪੁੱਛਿਆ ਗਿਆ ਹੈ ਕਿ ਤੁਸੀਂ ਏਸ਼ੀਆ ਦੇ ਸਭ ਤੋਂ ਗੰਦੇ ਨਾਲਿਆਂ ਚ ਸ਼ਾਮਲ ਕਾਨਪੁਰ ਦੇ ਸੀਮਾਮਉ ਕਾਰਨ ਗੰਦੀ ਹੋ ਰਹੀ ਗੰਗਾ ਤੇ ਕੀ ਕਦਮ ਚੁੱਕਿਆ ਹੈ। ਨਮਾਮੀ ਗੰਗੇ ਪ੍ਰਾਜੈਕਟ ਤਹਿਤ ਇਸ ਨਾਲੇ ਨੂੰ ਮੋੜਿਆ ਜਾ ਰਿਹਾ ਹੈ ਤਾਂਕਿ ਇਸਦਾ ਗੰਦਾ ਪਾਣੀ ਗੰਗਾ ਚ ਨਾ ਡਿੱਗੇ। ਆਈਆਈਟੀ ਦੇ ਸੀਨੀਅਰ ਵਿਗਿਆਨੀ ਅਤੇ ਨੈਸ਼ਨਲ ਗੰਗਾ ਰਿਵਰ ਬੇਸਿਨ ਅਥਾਰਿਟੀ ਦੇ ਚੇਅਰਮੈਨ ਪ੍ਰੋਫੈਸਰ ਵਿਨੋਦ ਤਾਰੇ ਨੇ ਇਸਨੂੰ ਛੋਟੀ ਗੰਗਾ ਵਜੋਂ ਵਿਕਸਿਤ ਕਰਨ ਦਾ ਪ੍ਰੋਜੈਕਟ ਬਣਾਇਆ। ਇਹ ਪ੍ਰੋਜੈਕਟ ਤਿਆਰ ਹੋ ਗਿਆ ਹੈ ਤ ਇਸ ਤੇ ਸਰਵੇਖਣ ਵੀ ਸ਼ੁਰੂ ਹੋ ਗਿਆ ਹੈ।
ਕੀ ਕਰਨਾ ਹੋਵੇਗਾ
ਪ੍ਰੋ. ਤਾਰੇ ਮੁਤਾਬਕ ਸੀਸਾਮਉ ਨਾਲੇ ਦਾ ਗੰਗਾ ਕਿਨਾਰੇ ਵਾਲਾ ਹਿੱਸਾ ਬੰਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਨੇੜਲੇ ਸਾਰੇ ਛੋਟੇ ਨਾਲਿਆਂ ਦਾ ਪਾਣੀ ਟ੍ਰੀਟ ਕਰਕੇ ਮੁੱਖ ਨਾਲੇ ਚ ਚਲਾ ਜਾਵੇ ਤਾਂ ਗੰਦਾ ਪਾਣੀ ਸਿੱਧਾ ਗੰਗਾ ਨਦੀ ਵਿਚ ਨਹੀਂ ਜਾਵੇਗਾ। ਨਾਲੇ ਤੇ ਹਾਟ ਪੁਆਇੰਟ ਬਣਨ ਕਾਰਨ ਸੈਲਾਨੀਆਂ ਦੀ ਆਮਦ ਵਧੇਗੀ।
ਪ੍ਰੋ. ਤਾਰੇ ਮੁਤਾਬਕ ਇਸ ਨਾਲੇ ਨੂੰ ਖ਼ੂਬਸੂਰਤ ਬਣਾਉਣ ਲਈ ਇੰਗਲੈਂਡ ਦੇ ਵਿਗਿਆਨੀ ਵੀ ਮਦਦ ਕਰਨਗੇ। ਉਹ ਆਰਥਿਕ ਪੱਧਰ ਤੇ ਵੀ ਮਦਦ ਕਰਨਗੇ ਜਦਕਿ ਇੰਗਲੈਂਡ ਦੀ ਸਰੇ ਯੂਨੀਵਰਸਿਟੀ ਦੇ ਪ੍ਰੋ. ਦੇਵੇਂਦਰ ਸਰੋਜ ਅਤੇ ਐਨਬੀਐਚ ਗਲੋਬਲ ਲਿਮਟਿਡ ਦੀ ਸੀਈਓ ਹੈਨਾ ਸੀਮਾਮਉ ਨਾਲੇ ਦੀ ਪੜਤਾਲ ਕਰਕੇ ਵੀਡਿਓਗ੍ਰਾਫੀ ਵੀ ਕਰਾ ਚੁੱਕੇ ਹਨ।