ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਵਾਹਾਟੀ ਧਮਾਕਾ, 4 ਵਿਅਕਤੀ ਜ਼ਖਮੀ

ਗੁਵਾਹਾਟੀ ਧਮਾਕਾ, 4 ਵਿਅਕਤੀ ਜ਼ਖਮੀ

ਅਸਾਮ `ਚ ਗੁਵਾਹਾਟੀ ਦੇ ਸੁਕਲੇਸ਼ਵਰ ਘਾਟ ਇਲਾਕੇ `ਚ ਸ਼ਨੀਵਾਰ ਨੂੰ ਹੋਏ ਵਿਸਫੋਟ `ਚ ਘੱਟ ਤੋਂ ਘੱਟ ਚਾਰ ਲੋਕ ਜ਼ਖਮੀ ਹੋ ਗਏ। ਵਿਸਫੋਟ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ। ਸ਼ੂਤਰਾਂ ਨੇ ਦੱਸਿਆ ਕਿ ਵਿਸਫੋਟ ਪਾਨ ਬਾਜ਼ਾਰ ਇਲਾਕੇ `ਚ ਇਕ ਨਿਰਮਾਣ ਸਮੱਗਰੀ ਦੇ ਢੇਰ ਦੇ ਨੇੜੇ ਉਸ ਸਮੇਂ ਹੋਇਆ, ਜਦੋਂ ਇਕ ਮਹਿਲਾ ਸਮੇਤ ਚਾਰ ਰਾਹਗੀਰ ਉਥੋਂ ਲੰਘ ਰਹੇ ਸਨ। ਸਵੇਰੇ ਕਰੀਬ 11.45 ਵਜੇ ਵਾਪਰੀ ਇਸ ਘਟਨਾ `ਚ 4 ਲੋਕ ਜ਼ਖਮੀ ਹੋ ਗਏ।


ਨਿਊਜ਼ ਏਜੰਸੀ ਭਾਸ਼ਾ ਦੀ ਖਬਰ ਮੁਤਾਬਕ ਘਟਨਾ ਸਥਾਨ `ਤੇ ਮੌਜੂਦ ਡੀਸੀਪੀ ਰੰਜਨ ਭੁਈਆ ਨੇ ਦੱਸਿਆ ਕਿ ਬੰਬ ਵਿਸਫੋਟ ਹੋਣ ਦਾ ਖਾਦਸਾ ਨਹੀਂ ਹੈ, ਕਿਉਂਕਿ ਕੋਈ ਵੀ ਛਰਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੱਥਰ ਲੱਗਣ ਕਾਰਨ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਇਸ `ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅੱਤਵਾਦੀ ਗਤੀਵਿਧੀ ਹੈ। ਇਹ ਸੜਕ ਦੇ ਕਿਨਾਰੇ ਨਾਲੀ ਨਿਰਮਾਣ ਲਈ ਰੱਖੇ ਗਏ ਰੇਤ ਦੇ ਢੇਰ `ਚ ਹੋਇਆ ਹੈ। ਇਹ ਬਿਨਾਂ ਫਟਿਆ ਹੋਇਆ ਬੰਬ ਹੋ ਸਕਦਾ ਹੈ, ਜੋ ਅੱਜ ਫਟ ਗਿਆ।
  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assam: 4 injured in explosion at Guwahati Pan Bazar