ਆਸਾਮ ਵਿੱਚ ਭਾਰੀ ਬਾਰਿਸ਼ ਨਾਲ ਆਏ ਹੜ੍ਹ ਕਾਰਨ ਜਨਜੀਵਨ ਬੇਹਾਲ ਹੈ। ਬਾਰਿਸ਼ ਅਤੇ ਹੜ੍ਹ ਨਾਲ ਇਥੇ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੱਤ ਹਜ਼ਾਰ ਤੋਂ ਵੱਧ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹਨ।
ਹੜ੍ਹ ਨਾਲ ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 21 ਜ਼ਿਲ੍ਹੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਹੜ੍ਹ ਨੇ ਸੂਬੇ ਦੇ 8 ਲੱਖ ਲੋਕ ਪ੍ਰਭਾਵਤ ਹੋਏ ਹਨ। ਅਜੇ ਤੱਕ 6 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ ਜਦੋਂ ਕਿ ਇਹ ਅੰਕੜਾ ਵੱਧ ਵੀ ਹੋ ਸਕਦਾ ਹੈ।
ਆਸਾਮ ਆਫ਼ਤ ਪ੍ਰਬੰਧਨ ਕਮੇਟੀ ਦੀ ਇਕ ਰਿਪੋਰਟ ਅਨੁਸਾਰ, ਇਸ ਸਾਲ ਤਕਰੀਬਨ 1,156 ਹਜ਼ਾਰ ਪਿੰਡਾਂ ਦੇ 8 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਹਨ। ਰਾਜ ਸਰਕਾਰ ਲਗਾਤਾਰ ਰਾਹਤ ਬਚਾਅ ਕੰਮ ਕਰ ਰਹੀ ਹੈ। ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਹੜ੍ਹ ਪ੍ਰਭਾਵਤ ਥਾਵਾਂ ਤੋਂ ਲੋਕਾਂ ਨੂੰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਜੋ ਲੋਕ ਹੜ੍ਹ ਵਿੱਚ ਫਸੇ ਹਨ ਉਨ੍ਹਾਂ ਨੂੰ ਉਥੋਂ ਬਾਹਰ ਕੱਢਿਆ ਜਾ ਰਿਹਾ ਹੈ।
ਹੜ੍ਹ ਨਾਲ ਸੂਬੇ ਦੇ 7,600 ਲੋਕ ਆਪਣੇ ਘਰਾਂ ਨੂੰ ਛੱਡਣ ਅਤੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਇਹ ਸਾਰੇ ਲੋਕ 68 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਇਸ ਹੜ੍ਹ ਨੇ 27,864 ਹੈਕਟੇਅਰ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਹੜ੍ਹ ਨੇ ਧੇਮਾਜੀ, ਲਖੀਮਪੁਰ, ਦਰੰਡ, ਬਕਸਾ, ਬਾਰਪੇਟਾ, ਗੋਲਪਾਰਾ, ਮੋਰੀਗਾਂਵ, ਨਾਗਾਂਵ, ਜੋਰਹਾਟ ਆਦਿ ਸੂਬੇ ਪ੍ਰਭਾਵਤ ਹੋਏ ਹਨ। ਰਾਜ ਸਰਕਾਰ ਵੱਲੋ ਬਚਾਅ ਕਾਰਜ ਚਲਾਏ ਜਾ ਰਹੇ ਹਨ। ਖ਼ਬਰਾਂ ਅਨੁਸਾਰ ਸੂਬੇ ਦੀ ਮਾੜੀ ਸਥਿਤੀ ਨੂੰ ਵੇਖਦੇ ਹੋਏ ਫੌਜ ਨੂੰ ਬੁਲਾ ਲਿਆ ਗਿਆ ਹੈ।