ਅਸਮ ਦੇ ਧੁਬਰੀ ਚ ਵੀਰਵਾਰ ਨੂੰ ਇਕ ਵਿਅਕਤੀ ਦੀ ਮੌਤ ਦੇ ਨਾਲ ਹੀ ਸੂਬੇ ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 75 ਹੋ ਗਈ ਜਦਕਿ 7 ਜ਼ਿਲ੍ਹਿਆਂ ਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ।
ਭੂਟਾਨ ਦੇ ਕੁਰੀਚੂ ਨਦੀ ’ਤੇ ਸਥਿਤ ਹਾਈਡ੍ਰੋਇਲੈਕਟ੍ਰਿਕ ਬੰਨ੍ਹ ਤੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਅਸਮ ਕੇ ਬਾਰਪੇਟਾ, ਨਲਬਾੜੀ, ਬਕਸਾ, ਚਿਰਾਂਗ, ਕੋਕਰਾਝਾਰ, ਧੁਬਰੀ ਅਤੇ ਦੱਖਣੀ ਸਲਮਾਰਾ ਜ਼ਿਲ੍ਹਿਆਂ ਚ ਹੜ੍ਹ ਕਾਰਨ ਪਾਣੀ ਚ ਵਾਧਾ ਹੋਇਆ ਹੈ।
ਫਿਲਹਾਲ ਸੂਬੇ ਦੇ ਕੁਝ ਹੋਰਨਾਂ ਜ਼ਿਲ੍ਹਿਆਂ ਚ ਪਾਣੀ ਦੇ ਪੱਘਰ ਚ ਕਮੀ ਆਈ ਹੈ। ਅਸਮ ਸੂਬਾ ਆਫਦਾ ਪ੍ਰਬੰਧਨ ਮੁਤਾਬਕ ਹੜ੍ਹ ਕਾਰਨ 18 ਜ਼ਿਲ੍ਹਿਆਂ ਦੇ 2753 ਪਿੰਡਾਂ ਦੇ 34,92,734 ਲੋਕ ਪ੍ਰਭਾਵਿਤ ਹੋਏ ਹਨ।
ਅਸਮ ਸੂਬਾ ਆਫਦਾ ਪ੍ਰਬੰਧਨ ਦੇ ਮੁਤਾਬਕ ਧੁਬਰੀ ਜ਼ਿਲ੍ਹੇ ਚ ਵੀਰਵਾਰ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਨਾਲ ਸੂਬੇ ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 75 ਹੋ ਗਈ ਹੈ।
.