ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡਾ ਐਲਾਨ: ਨਵੇਂ ਸਾਲ ਤੋਂ ਹਰੇਕ ਲਾੜੀ ਨੂੰ ਵਿਆਹ 'ਚ 1 ਤੋਲਾ ਸੋਨਾ ਦੇਵੇਗੀ ਸਰਕਾਰ 

ਜੇ ਤੁਸੀ ਨਵੇਂ ਸਾਲ 'ਚ ਵਿਆਹ ਕਰਵਾਉਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, 1 ਜਨਵਰੀ 2020 ਅਸਾਮ ਸਰਕਾਰ ਹਰੇਕ ਲਾੜੀ, ਜਿਸ ਨੇ ਘੱਟੋ-ਘੱਟ 10ਵੀਂ ਤਕ ਪੜ੍ਹਾਈ ਕੀਤੀ ਹੈ ਅਤੇ ਆਪਣੇ ਵਿਆਰ ਨੂੰ ਰਜਿਸਟਰਡ ਕਰਵਾਇਆ ਹੈ, ਉਸ ਨੂੰ 10 ਗ੍ਰਾਮ ਸੋਨਾ ਤੋਹਫੇ ਵਜੋਂ ਦਿੱਤਾ ਜਾਵੇਗਾ। ਸਰਕਾਰ ਨੇ ਇਸ ਸਕੀਮ ਦਾ ਐਲਾਨ ਪਿਛਲੇ ਮਹੀਨੇ ਕੀਤਾ ਸੀ। ਸਰਕਾਰ ਨੇ ਇਸ ਸਕੀਮ ਦਾ ਲਾਭ ਲੈਣ ਲਈ ਕੁੱਝ ਸ਼ਰਤਾਂ ਰੱਖੀਆਂ ਹਨ। 
 

ਅਸਾਮ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਦਾ ਨਾਂ 'ਅਰੁੰਧਤੀ ਸਵਰਨ ਯੋਜਨਾ' ਹੈ। ਅਸਾਮ ਸਰਕਾਰ ਨੇ ਬਾਲ ਵਿਆਹ ਰੋਕਣ ਅਤੇ ਵਿਆਹਾਂ ਦੀ ਰਜਿਸਟ੍ਰੇਸ਼ਨ ਨੂੰ ਉਤਸ਼ਾਹਤ ਕਰਨ ਲਈ ਇਹ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। ਅਰੁੰਧਤੀ ਸਵਰਨ ਯੋਜਨਾ ਦੇ ਤਹਿਤ ਸੂਬੇ ਦੀ ਹਰੇਕ ਲੜਕੀ ਨੂੰ ਵਿਆਹ ਦੇ ਸਮੇਂ 10 ਗ੍ਰਾਮ ਸੋਨਾ ਦਿੱਤਾ ਜਾਵੇਗਾ। 
 

 

ਇਸ ਯੋਜਨਾ ਦਾ ਲਾਭ ਉਸੇ ਬਾਲਗ ਲਾੜੀ ਨੂੰ ਮਿਲੇਗਾ, ਜਿਸ ਨੇ 10ਵੀਂ ਤਕ ਦੀ ਪੜ੍ਹਾਈ ਕੀਤੀ ਹੈ ਅਤੇ ਆਪਣਾ ਵਿਆਹ ਰਜਿਸਟਰ ਕਰਵਾ ਲਿਆ ਹੈ। ਇਸ ਦੇ ਨਾਲ ਹੀ ਇਸ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
 

ਇਸ ਸਕੀਮ ਦੇ ਤਹਿਤ ਲੜਕੀ ਦਾ ਪਹਿਲਾ ਵਿਆਹ ਹੀ ਹੋਵੇਗਾ ਅਤੇ ਇਸ ਨੂੰ ਸਪੈਸ਼ਲ ਮੈਰਿਜ ਐਕਟ 1954 ਦੇ ਤਹਿਤ ਰਜਿਸਟਰ ਕਰਨਾਉਣਾ ਹੋਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assam government is set to start the Arundhati gold scheme by January 2020