ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਸਾਮ ਦੀ NRC ਸੂਚੀ ਜਾਰੀ, 19 ਲੱਖ ਲੋਕਾਂ ਨੂੰ ਕੱਢਿਆ, ਕੁੱਲ 3.11 ਕਰੋੜ ਲੋਕ ਸ਼ਾਮਲ

​​​​​​​ਆਸਾਮ ਦੀ NRC ਸੂਚੀ ਜਾਰੀ, 19 ਲੱਖ ਲੋਕਾਂ ਨੂੰ ਕੱਢਿਆ

ਰਾਸ਼ਟਰੀ ਨਾਗਰਿਕ ਰਜਿਸਟਰ (NRC) ਦੀ ਚਿਰਾਂ ਤੋਂ ਉਡੀਕੀ ਜਾ ਰਹੀ ਅੰਤਿਮ ਸੂਚੀ ਅੱਜ ਸਨਿੱਚਰਵਾਰ ਸਵੇਰੇ ਆੱਨਲਾਈਨ ਜਾਰੀ ਕਰ ਦਿੱਤੀ ਗਈ ਹੈ; ਇਸ ਕਾਰਨ ਸਮੁੱਚੇ ਸੂਬੇ ਆਸਾਮ ਵਿੱਚ ਸੁਰੱਖਿਆ ਵਿਵਸਥਾ ਬਹੁਤ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਹੈ। ਦਰਅਸਲ, ਇਸ ਸੂਚੀ ਦਾ ਮੰਤਵ ਆਸਾਮ ’ਚੋਂ ਗ਼ੈਰ–ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣਾ ਹੈ।

 

 

ਇਸ ਵਿੱਚੋ 19 ਲੱਖ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਤੇ ਇਸ ਸੂਚੀ ਵਿੱਚ ਕੁੱਲ 3.11 ਕਰੋੜ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

 

 

ਆਸਾਮ ਦੀ ਇਹ NRC ਸੂਚੀ ਚੈੱਕ ਕਰਨ ਲਈ ਤੁਹਾਨੂੰ https://www.thefinalnrc.com/FinalNRC/Draft.htm ਉੱਤੇ ਲਾੱਗ–ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣਾ ARN ਕੋਡ ਭਰਨਾ ਹੋਵੇਗਾ ਤੇ ਫਿਰ ਤੁਹਾਨੂੰ ਹੇਠਾਂ ਦਿੱਤੀ ਇਮੇਜਿ ਵਿੱਚ ਕੈਪਚਰ ਕੋਡ ਲਿਖਣਾ ਹੋਵੇਗਾ। ਇਸ ਤੋਂ ਬਾਅਦ ਤੁਹਾਡੀ ਨਾਗਰਿਕਾ ਦਾ ਸਟੇਟਸ ਪਤਾ ਲੱਗੇਗਾ।

 

 

ਐੱਨਆਰਸੀ ਦੀ ਆਖ਼ਰੀ ਸੂਚੀ ਤੋਂ ਇਹ ਸ਼ਨਾਖ਼ਤ ਹੋ ਸਕੇਗੀ ਕਿ ਆਸਾਮ ਵਿੱਚ ਰਹਿਣ ਵਾਲਾ ਕੋਈ ਵਿਅਕਤੀ ਭਾਰਤੀ ਹੈ ਜਾਂ ਵਿਦੇਸ਼ੀ। ਪਿਛਲੇ ਸਾਲ 21 ਜੁਲਾਈ ਨੂੰ ਜਾਰੀ ਕੀਤੀ ਗਈ ਐੱਨਆਰਸੀ ਸੂਚੀ ਵਿੱਚ 3.29 ਕਰੋੜ ਲੋਕਾਂ ਵਿੱਚੋਂ 40.37 ਲੱਖ ਲੋਕਾਂ ਦਾ ਨਾਂਅ ਸ਼ਾਮਲ ਨਹੀਂ ਸੀ। ਹੁਣ ਆਖ਼ਰੀ ਸੂਚੀ ਵਿੱਚ ਉਨ੍ਹਾਂ ਲੋਕਾਂ ਦੇ ਨਾਂਅ ਸ਼ਾਮਲ ਕੀਤੇ ਜਾਣਗੇ, ਜੋ 25 ਮਾਰਚ, 1971 ਤੋਂ ਪਹਿਲਾਂ ਤੋਂ ਆਸਾਮ ਦੇ ਨਾਗਰਿਕ ਹਨ ਜਾਂ ਉਨ੍ਹਾਂ ਦੇ ਪੁਰਖੇ ਇਸ ਸੂਬੇ ਵਿੱਚ ਰਹਿੰਦੇ ਆਏ ਹਨ।

 

 

ਆਸਾਮ ਸਰਕਾਰ ਨੇ ਸਾਰੀਆਂ ਵਿਵਸਥਾਵਾਂ ਕੀਤੀਆਂ ਹਨ; ਤਾਂ ਜੋ ਲੋਕ ਆਸਾਨ ਤਰੀਕੇ ਨਾਲ ਐੱਨਆਰਸੀ ਦੀ ਆਖ਼ਰੀ ਸੂਚੀ ਵਿੱਚ ਆਪਣਾ ਨਾਂਅ ਜਾਂਚ ਸਕਣ ਤੇ ਇਸ ਲਈ ਖ਼ਾਸ ਤੌਰ ਉੱਤੇ ਕਈ ਸੇਵਾ ਕੇਂਦਰ ਬਣਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assam s NRC List issued 19 Lakh people excluded and total 3 Crore 11 lakh included