ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜਸਵੀ ਯਾਦਵ ਦੀ ਸਭਾ ’ਚ ਚੱਲੀਆਂ ਕੁਰਸੀਆਂ, ਪਈਆਂ ਭਾਜੜਾਂ

ਬਿਹਾਰ ਦੇ ਸਿਮਰੀ ਬਖਤਿਆਰਪੁਰ ਉਪ ਚੋਣ ਵਿਚ ਜਨ ਸਭਾ ਕਰਨ ਆਏ ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਯਾਦਵ ਨੇ ਸਮਰਥਕਾਂ ਵਿਚਾਲੇ ਝਗੜੇ ਚ ਰੱਜ ਕੇ ਕੁਰਸੀਆਂ ਚੱਲੀਆਂ। ਭਾਜੜਾਂ ਵਿਚਕਾਰ ਪੁਲਿਸ ਨੇ ਹੰਗਾਮਾ ਕਰਨ ਵਾਲੇ ਲੋਕਾਂ 'ਤੇ ਲਾਠੀਚਾਰਜ ਕਰਦਿਆਂ ਸਥਿਤੀ ਨੂੰ ਕਾਬੂ ਕਰਨ ਲਈ ਹੁੰਲੜਬਾਜ਼ਾ ਨੂੰ ਸਭਾ ਤੋਂ ਬਾਹਰ ਕਰ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਚ ਲਿਆ ਗਿਆ ਹੈ।

 

ਸਿਮਰੀ ਬਖਤਿਆਰਪੁਰ ਹਾਈ ਸਕੂਲ ਦੇ ਮੈਦਾਨ ਵਿਚ ਪੌਣੇ ਤਿੰਨ ਵਜੇ ਸਟੇਜ ‘ਤੇ ਪਹੁੰਚੇ ਤੇਜਸਵੀ ਨੂੰ ਮਾਲਾ ਪਾਉਣ ਦੀ ਕਾਹਲੀ ਪੈ ਗਈ। ਇਸ ਦੌਰਾਨ ਦਰਸ਼ਕਾਂ ਦੀ ਗੈਲਰੀ ਚ ਬੈਠਾ ਇਕ ਨੌਜਵਾਨ ਵੀ ਇਕ ਫੁੱਲ ਮਾਲਾ ਪਾਉਣ ਲਈ ਸਟੇਜ 'ਤੇ ਚੜ੍ਹ ਗਿਆ ਤੇ ਉਥੇ ਹੀ ਰੁਕ ਗਿਆ। ਉਸਨੂੰ ਹੇਠਾਂ ਜਾਣ ਲਈ ਕਹਿਣ ‘ਤੇ ਉਸਨੇ ਆਪਰੇਟਰ ਨਾਲ ਝਗੜਾ ਸ਼ੁਰੂ ਕਰ ਦਿੱਤਾ। ਹੇਠਾਂ ਮੌਜੂਦ ਉਸਦੇ ਸਾਥੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਰੋਕਣ ਦੀ ਕੋਸ਼ਿਸ਼ ਦੇ ਵਿਚਕਾਰ ਦੇਖਣ ਵਾਲੀ ਗੈਲਰੀ ਵਿੱਚ ਕੁਰਸੀਆਂ ਇਕ ਦੂਜੇ ਤੇ ਸੁੱਟਣੀਆਂ ਸ਼ੁਰੂ ਹੋ ਗਈਆਂ। ਸਟੇਜ ਤੋਂ ਲੀਡਰਾਂ ਵੱਲੋਂ ਕੀਤੀ ਜਾ ਰਹੀ ਸ਼ਾਂਤੀ ਦੀ ਅਪੀਲ ਬੇਅਸਰ ਰਹੀ।

 

ਚਾਰੇ ਪਾਸੇ ਭਾਜੜਾਂ ਪੈ ਗਈਆਂ। ਇਕ ਬਾਡੀਗਾਰਡ ਸਮੇਤ ਪੁਲਿਸ ਮੁਲਾਜ਼ਮਾਂ ਨੇ ਤੇਜਸ਼ਵੀ ਨੂੰ ਸੁਰੱਖਿਅਤ ਕਰਦਿਆਂ ਸਟੇਜ ਦਾ ਘਿਰਾਓ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਜਵਾਨਾਂ ਨੇ ਲਾਠੀਚਾਰਜ ਕਰਦਿਆਂ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਖਦੇੜ ਦਿੱਤਾ। ਇਸ ਦੌਰਾਨ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ। ਪੁਲਿਸ ਨੇ ਮਿਥੀਲੇਸ਼ ਯਾਦਵ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜੋ ਜ਼ਬਰਦਸਤੀ ਸਟੇਜ ਤੇ ਚੜ੍ਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assembly By Election 2019 Ruckus at Tejashwi Yadav rally in Bihar Simri Bakhtiyarpur