ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਲਈ ਸਬਕ ਨੇ ਵਿਧਾਨ ਸਭਾ ਚੋਣ–ਨਤੀਜੇ, ਤੁਰੰਤ ਲਵੇ ਫ਼ੈਸਲੇ

ਕਾਂਗਰਸ ਲਈ ਸਬਕ ਨੇ ਵਿਧਾਨ ਸਭਾ ਚੋਣ–ਨਤੀਜੇ, ਤੁਰੰਤ ਲਵੇ ਫ਼ੈਸਲੇ

ਹਰਿਆਣਾ ਤੇ ਮਹਾਰਾਸ਼ਟਰ ਦੇ ਚੋਣ ਨਤੀਜੇ ਕਾਂਗਰਸ ਪਾਰਟੀ ਲਈ ਸਬਕ ਹਨ। ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਮੌਜੂਦਾ ਸਿਆਸੀ ਹਾਲਤ ’ਚ ‘ਸਟੇਟਸ–ਕੋ’ ਨਹੀਂ ਚੱਲ ਸਕਦਾ ਭਾਵ ਹਾਲਾਤ ਕਦੇ ਵੀ ਜਿਉਂ ਦੇ ਤਿਉਂ ਨਹੀਂ ਰਹਿ ਸਕਦੇ। ਜੇ ਕਾਂਗਰਸ ਪਾਰਟੀ ਨੇ ਚੋਣ ਮੈਦਾਨ ’ਚ ਬਿਹਤਰ ਕਾਰਗੁਜ਼ਾਰੀਆਂ ਵਿਖਾਉਣੀਆਂ ਹਨ, ਤਾਂ ਫ਼ੈਸਲੇ ਵੀ ਜਲਦੀ ਲੈਣੇ ਹੋਣਗੇ। ਦਰਅਸਲ, ਕਿਸੇ ਵੀ ਜੱਥੇਬੰਦੀ ਵਿੱਚ ਦੇਰੀ ਨਾਲ ਲਏ ਫ਼ੈਸਲਿਆਂ ਨਾਲ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਮਾੜਾ ਅਸਰ ਪੈਂਦਾ ਹੈ।

 

 

ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਦੀ ਜਿਊਂਦੀ–ਜਾਗਦੀ ਮਿਸਾਲ ਹਨ। ਹਰਿਆਣਾ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੀਨੀਅਰ ਆਗੂ ਅਸ਼ੋਕ ਤੰਵਰ ਦਾ ਝਗੜਾ ਬਹੁਤ ਪੁਰਾਣਾ ਹੈ। ਹੁੱਡਾ ਪਿਛਲੇ ਡੇਢ ਸਾਲ ਤੋਂ ਪਾਰਟੀ ਉੱਤੇ ਅਸ਼ੋਕ ਤੰਵਰ ਨੂੰ ਹਟਾਉਣ ਲਈ ਦਬਾਅ ਬਣਾ ਰਹੇ ਸਨ ਪਰ ਪਾਰਟੀ ਟਾਲ਼–ਮਟੋਲ਼ ਕਰਦੀ ਰਹੀ ਸੀ।

 

 

ਕਾਂਗਰਸ ਨੇ ਚੋਣਾਂ ਦੇ ਐਲਾਨ ਤੋਂ ਕੁਝ ਹੀ ਸਮਾਂ ਪਹਿਲਾਂ ਸੂਬੇ ਵਿੱਚ ਲੀਡਰਸ਼ਿਪ ਤਬਦੀਲ ਕੀਤੀ। ਇਸ ਸਭ ਦੇ ਬਾਵਜੂਦ ਹੁੱਡਾ ਖ਼ੁਦ ਨੂੰ ਸਿੱਧ ਕਰਨ ਵਿੱਚ ਕਾਮਯਾਬ ਰਹੇ ਤੇ ਪਾਰਟੀ ਨੂੰ ਲੜਾਈ ਵਿੱਚ ਲਿਆ ਕੇ ਅੱਗੇ ਲਿਆ ਖੜ੍ਹਾ ਕਰ ਦਿੱਤਾ।

 

 

ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਹੁੱਡਾ ਨੂੰ ਇੱਕ ਸਾਲ ਪਹਿਲਾਂ ਸੂਬੇ ਦੀ ਕਮਾਂਡ ਸੌਂਪੀ ਗਈ ਹੁੰਦੀ, ਤਾਂ ਅੱਜ ਤਸਵੀਰ ਦੂਜੀ ਹੁੰਦੀ। ਉਨ੍ਹਾਂ ਕਿਹਾ ਕਿ ਇਹ ਹਾਲਤ ਸਿਰਫ਼ ਹਰਿਆਣਾ ’ਚ ਨਹੀਂ ਸੀ, ਝਾਰਖੰਡ ਵਿੱਚ ਵੀ ਕੁਝ ਅਜਿਹੇ ਹਾਲਾਤ ਸਨ। ਪਾਰਟੀ ਨੇ ਉੱਥੇ ਵੀ ਕੁਝ ਮਹੀਨੇ ਪਹਿਲਾਂ ਹੀ ਆਪਣਾ ਸੂਬਾ ਪ੍ਰਧਾਨ ਬਦਲਿਆ ਹੈ।

 

 

ਜੇ ਇਨ੍ਹਾਂ ਸੂਬਿਆਂ ਵਿੱਚ ਲੰਮੇ ਸਮੇਂ ਤੱਕ ਹਾਲਾਤ ਆਪਣੇ ਵੱਸ ਵਿੱਚ ਰੱਖਣ ਲਈ ਤੁਰੰਤ ਫ਼ੈਸਲੇ ਲੈਣੇ ਚਾਹੀਦੇ ਸਨ। ਪਾਰਟੀ ਲਈ ਇਹ ਵੀ ਇੱਕ ਸਬਕ ਹੈ ਕਿ ਮੌਜੂਦਾ ਸਿਆਸੀ ਹਾਲਾਤ ’ਚ ਪੁਰਾਣੇ ਘੈਂਟ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ। ਪਾਰਟੀ ਸਿਰਫ਼ ਨਵੇਂ ਲੋਕਾਂ ਦੇ ਦਮ ’ਤੇ ਹੀ ਜਿੱਤ ਦੇ ਦਰ ਉੱਤੇ ਨਹੀਂ ਪੁੱਜ ਸਕਦੀ।

 

 

ਕਾਂਗਰਸ ਪਾਰਟੀ ਨੂੰ ਹੁਣ ਲਗਾਤਾਰ ਵੋਟਰਾਂ ਨਾਲ ਆਪਣਾ ਸੰਪਰਕ ਬਣਾ ਕੇ ਰੱਖਣਾ ਹੋਵੇਗਾ। ਹਰਿਆਣਾ ’ਚ ਇੰਨੇ ਘੱਟ ਸਮੇਂ ’ਚ ਭੁਪਿੰਦਰ ਹੁੱਡਾ ਇਸ ਲਈ ਵਧੀਆ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹੇ ਕਿਉਂਕਿ ਉਹ ਲੋਕਾਂ ਨਾਲ ਜੁੜੇ ਹੋਏ ਸਨ।

 

 

ਕਾਂਗਰਸ ਪਾਰਟੀ ਨੂੰ ਹੁਣ ਹਰੇਕ ਸੂਬੇ ਵਿੱਚ ਅਜਿਹੇ ਆਗੂਆਂ ਨੂੰ ਅੱਗੇ ਲਿਆਉਣਾ ਹੋਵੇਗਾ, ਜਿਨ੍ਹਾਂ ਦਾ ਲੋਕ–ਆਧਾਰ ਮਜ਼ਬੂਤ ਹੈ ਤੇ ਜਿਹੜੇ ਲੋਕਾਂ ਵਿੱਚ ਵਿਚਰਦੇ ਹਨ। ਇਸ ਵੇਲੇ ਅਜਿਹੇ ਬਹੁਤ ਸਾਰੇ ਲੋਕ–ਆਧਾਰ ਵਾਲੇ ਆਗੂਆਂ ਨੂੰ ਕਾਂਗਰਸ ਪਾਰਟੀ ’ਚ ਪਿਛਾਂਹ ਧੱਕਿਆ ਗਿਆ ਹੈ। ਉਨ੍ਹਾਂ ਸਭ ਨੂੰ ਅੱਗੇ ਲਿਆਉਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assembly Poll results a lesson for Congress should take decisions quickly