ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਨ ਸਭਾ ਚੋਣ ਨਤੀਜੇ ਗਵਾਹ ਕਿ ਲੋਕ ਮੋਦੀ ਸਰਕਾਰ ਤੋਂ ਖ਼ੁਸ਼ ਨਹੀਂ: ਕਾਂਗਰਸ

ਵਿਧਾਨ ਸਭਾ ਚੋਣ ਨਤੀਜੇ ਗਵਾਹ ਕਿ ਲੋਕ ਮੋਦੀ ਸਰਕਾਰ ਤੋਂ ਖ਼ੁਸ਼ ਨਹੀਂ: ਕਾਂਗਰਸ

ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ PM ਨਰਿੰਦਰ ਮੋਦੀ ਸਰਕਾਰ ਉੱਤੇ ਅੱਜ ਅਸਿੱਧਾ ਪਰ ਸਖ਼ਤ ਹਮਲਾ ਬੋਲਿਆ ਹੈ। ਸ੍ਰੀ ਤਿਵਾੜੀ ਨੇ ਪੂਰੀ ਦੁਨੀਆ ਦੀ ਗੱਲ ਕਰਦਿਆਂ ਕਿਹਾ ਕਿ ਦੱਖਣ–ਪੰਥੀ ਸੱਤਾ ਕਾਰਨ ਵਿਸ਼ਵ ਨੂੰ ਨੁਕਸਾਨ ਹੋ ਰਿਹਾ ਹੈ ਤੇ ਜਮਹੂਰੀ ਕਦਰਾਂ–ਕੀਮਤਾਂ ਕਮਜ਼ੋਰ ਹੋ ਰਹੀਆਂ ਹਨ। ਅਜਿਹੇ ਹਾਲਾਤ ’ਚ ਅਦਾਲਤਾਂ ਦਾ ਰੁਖ਼ ਅਹਿਮ ਹੋ ਜਾਂਦਾ ਹੈ।

 

 

ਬ੍ਰਿਟੇਨ ਨੇ ਯੂਰੋਪੀਅਨ ਯੂਨੀਅਨ ’ਚੋਂ ਬਾਹਰ ਜਾਣ ਦੀ ਰਾਇਸ਼ੁਮਾਰੀ ਤੋਂ ਬਾਅਦ ਸੰਸਦ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਸੀ ਪਰ ਹਾਈ ਕੋਰਟ ਦੇ ਕਈ ਵਿਰੋਧੀ ਫ਼ੈਸਲਿਆਂ ਤੋਂ ਬਾਅਦ ਇੰਗਲੈਂਡ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਵਾਲੇ ਹੁਕਮ ਨੂੰ ਰੱਦ ਕਰ ਦਿੱਤਾ। ਇਸੇ ਤਰ੍ਹਾਂ ਵਾਟਰਗੇਟ ਸਕੈਂਡਲ ਦੌਰਾਨ ਅਮਰੀਕੀ ਰਾਸ਼ਟਰਪਤੀ ਨਿਕਸਨ ਤੇ ਤੁਰਕੀ ਸਮੇਤ ਫ਼ਿਲੀਪੀਨਜ਼ ਦੇ ਉਦਾਹਰਣ ਵੀ ਹਨ।

 

 

ਜੰਮੂ–ਕਸ਼ਮੀਰ ਦਾ ਮੁੱਦਾ ਚੁੱਕਦਿਆਂ ਮਨੀਸ਼ ਤਿਵਾੜੀ ਹੁਰਾਂ ਕਿਹਾ ਕਿ ਜੇ ਭਾਰਤ ਦੀ ਗੱਲ ਕਰੀਏ, ਤਾਂ ਕਸ਼ਮੀਰੀ ਜਨਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ 42 ਬੁੱਧੀਜੀਵੀਆਂ ਉੱਤੇ ਬਿਹਾਰ ’ਚ ਕੇਸ ਦਾਇਰ ਕੀਤਾ ਗਿਆ ਪਰ ਅਦਾਲਤੀ ਦਖ਼ਲ ਤੋਂ ਬਾਅਦ ਹੀ ਉਨ੍ਹਾਂ ਨੂੰ ਰਾਹਤ ਮਿਲ ਸਕੀ। ਅਮਰੀਕਾ ਦੀ ਟਰੰਪ ਸਰਕਾਰ ’ਤੇ ਵੀ ਮਨੀਸ਼ ਤਿਵਾੜੀ ਨੇ ਨਿਸ਼ਾਨਾ ਵਿੰਨ੍ਹਿਆ।

 

 

ਵਿਧਾਨ ਸਭਾ ਦੇ ਚੋਣ–ਨਤੀਜਿਆਂ ਬਾਰੇ ਗੱਲ ਕਰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ਦੋਵਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ। ਹਰਿਆਣਾ ’ਚ ਗੱਠਜੋੜ ਦੀ ਸਰਕਾਰ ਇਸ ਲਈ ਬਣ ਗਈ ਕਿਉਂਕਿ ਉਸ ਦਾ ਪਿਓ ਤੇ ਦਾਦਾ ਜੇਲ੍ਹ ਵਿੱਚ ਹਨ ਅਤੇ ਪੈਰੋਲ ਨੂੰ ਵੀ ਸਿਆਸਤ ਦੇ ਹਥਿਆਰ ਲਈ ਵਰਤਿਆ ਗਿਆ।

 

 

ਵਿਧਾਨ ਸਭਾ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਜਨਤਾ ਖ਼ੁਸ਼ ਨਹੀਂ ਹੈ। ਆਮ ਚੋਣਾਂ ਵੇਲੇ ਵੀ ਦੇਸ਼ ਦੀ ਅਰਥ–ਵਿਵਸਥਾ ਮੰਦੀ ਦੀ ਲਪੇਟ ਵਿੱਚ ਸੀ ਪਰ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਨਹੀਂ ਸਨ, ਜਿੰਨੇ ਅੱਜ ਹਨ। ਇਸ ਲਈ ਜਨਤਾ ਦੀ ਨਾਰਾਜ਼ਗੀ ਹੁਣ ਸਪੱਸ਼ਟ ਦਿਸਣ ਲੱਗ ਪਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assembly Poll Results witness that people not happy from Modi Govt Congress