ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਤਰਨਾਕ ਗੈਂਗਸਟਰ ਕੌਸ਼ਲ ਆਖ਼ਰ ਦੁਬਈ ਤੋਂ ਗ੍ਰਿਫ਼ਤਾਰ

ਖ਼ਤਰਨਾਕ ਗੈਂਗਸਟਰ ਕੌਸ਼ਲ ਆਖ਼ਰ ਦੁਬਈ ਤੋਂ ਗ੍ਰਿਫ਼ਤਾਰ

ਗੁਰੂਗ੍ਰਾਮ (ਗੁੜਗਾਓਂ) ’ਚ ਫ਼ਿਰੌਤੀਆਂ ਵਸੂਲ ਕੇ ਤੇ ਕਤਲਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਕੌਸ਼ਲ ਨੂੰ ਪੁਲਿਸ ਨੇ ਆਖ਼ਰ ਦੁਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਨਾਂਅ ਬਦਲ ਕੇ ਉੱਥੇ ਰਹਿ ਰਿਹਾ ਸੀ। ਭਾਵੇਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

 

 

ਦੱਸਿਆ ਜਾ ਰਿਹਾ ਹੈ ਕਿ ਬੀਤੇ 25 ਦਿਨਾਂ ਤੋਂ ਫ਼ਰੀਦਾਬਾਦ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੌਸ਼ਲ ਦੇ ਪਿੱਛੇ ਲੱਗੇ ਹੋਏ ਸਨ।

 

 

ਬੀਤੇ ਦਿਨੀਂ ਫ਼ਰੀਦਾਬਾਦ ’ਚ ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦੀ ਸੜਕ ਦੇ ਐਨ ਵਿਚਕਾਰ ਗੋਲ਼ੀਆਂ ਨਾਲ ਭੁੰਨ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਗੈਂਗਸਟਰ ਕੌਸ਼ਲ ਤੇ ਉਸ ਦੇ ਗਿਰੋਹ ਦਾ ਨਾਂਅ ਸੁਰਖ਼ੀਆਂ ਵਿੱਚ ਆਇਆ ਸੀ। ਇਸ ਤੋਂ ਇਲਾਵਾ ਉਹ ਸੂਬੇ ਦੇ ਵੱਡੇ ਵਪਾਰੀਆਂ ਤੇ ਅਸਰ–ਰਸੂਖ਼ ਵਾਲੇ ਲੋਕਾਂ ਤੋਂ ਫਿਰੌਤੀਆਂ ਵਸੂਲਦਾ ਸੀ।

 

 

ਕੌਸ਼ਲ ਨੇ ਇੱਕ ਹਫ਼ਤਾ ਪਹਿਲਾਂ ਗੁੜਗਾਓਂ ਦੇ ਬੇਕਰੀ ਕਾਰੋਬਾਰੀ ਤੋਂ ਵ੍ਹਟਸਐਪ ਸੁਨੇਹੇ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

 

 

ਗੁੜਗਾਓਂ ਜ਼ਿਲ੍ਹੇ ਦੇ ਨਾਹਰ ਸਿੰਘ ਰੂਪਾ ਪਿੰਡ ਨਿਵਾਸੀ ਕੌਸ਼ਲ ਵਿਰੁੱਧ ਨਿਊ ਕਾਲੋਨੀ ਥਾਣੇ ਵਿੱਚ 9 ਅਗਸਤ ਨੂੰ ਇਸ ਸਬੰਧੀ ਕੇਸ ਦਰਜ ਹੋਇਆ ਸੀ। ਇਸ ਤੋਂ ਇਲਾਵਾ ਕੌਸ਼ਲ ਵਿਰੁੱਧ ਗੁਰੂਗ੍ਰਾਮ ਦਰਜਨਾਂ ਹੋਰ ਮਾਮਲੇ ਵੀ ਦਰਜ ਹਨ।

 

 

ਇੱਥੇ ਵਰਨਣਯੋਗ ਹੈ ਕਿ ਇਸੇ ਵਰ੍ਹੇ 27 ਜੂਨ 2019 ਦੀ ਸਵੇਰ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਫ਼ਰੀਦਾਬਾਦ ਦੇ ਸੈਕਟਰ–9 ਹੁੱਡਾ ਮਾਰਕਿਟ ਸਥਿਤ ਜਿੰਮ ਦੇ ਬਾਹਰ ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦੀ ਗੋਲ਼ੀਆਂ ਵਰ੍ਹਾ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਮੁਤਾਬਕ ਉਸ ਪਿੱਛੇ ਵੀ ਕੌਸ਼ਲ ਦਾ ਹੀ ਹੱਥ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:At last dreaded Gangster Kaushal arrested from Dubai