ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਖੁੱਲ੍ਹ ਹੀ ਗਿਆ ਅਮਰਨਾਥ ਯਾਤਰਾ ਅਧਵਾਟੇ ਬੰਦ ਕਰਨ ਦਾ ਅਸਲ ਸਰਕਾਰੀ ਰਾਜ਼

ਆਖ਼ਰ ਖੁੱਲ੍ਹ ਹੀ ਗਿਆ ਅਮਰਨਾਥ ਯਾਤਰਾ ਅਧਵਾਟੇ ਬੰਦ ਕਰਨ ਦਾ ਅਸਲ ਸਰਕਾਰੀ ਰਾਜ਼

ਇਸ ਵੇਲੇ ਸਭ ਦੇ ਮਨ ’ਚ ਇਹੋ ਸੁਆਲ ਉੱਠ ਰਹੇ ਹਨ ਕਿ ਆਖ਼ਰ ਪਿਛਲੇ ਦੋ–ਤਿੰਨ ਦਿਨਾਂ ਦੌਰਾਨ ਭਾਰਤ ਸਰਕਾਰ ਨੇ ਅਚਾਨਕ ਨੀਮ ਫ਼ੌਜੀ ਬਲਾਂ ਦੇ 28,000 ਜਵਾਨ ਕਸ਼ਮੀਰ ਵਾਦੀ ਵਿੱਚ ਕਿਉਂ ਭੇਜੇ। ਹਾਲੇ ਪਿਛਲੇ ਹਫ਼ਤੇ ਹੀ ਤਾਂ 10 ਹਜ਼ਾਰ ਹੋਰ ਜਵਾਨ ਕਸ਼ਮੀਰ ’ਚ ਤਾਇਨਾਤ ਕੀਤੇ ਗਏ ਸਨ।

 

 

ਫਿਰ ਜਦੋਂ ਕੱਲ੍ਹ ਅਚਾਨਕ ਜੰਮੂ–ਕਸ਼ਮੀਰ ਪ੍ਰਸ਼ਾਸਨ ਵੱਲੋਂ ਅਮਰਨਾਥ ਯਾਤਰੀਆਂ ਨੂੰ ਤੁਰੰਤ ਵਾਦੀ ਵਿੱਚੋਂ ਵਾਪਸ ਚਲੇ ਜਾਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ, ਤਾਂ ਸਭ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਖ਼ਦਸ਼ੇ ਪੈਦਾ ਹੋਣ ਲੱਗੇ। ਕਈਆਂ ਨੂੰ ਲੱਗਾ ਕਿ ਸ਼ਾਇਦ ਕੇਂਦਰ ਸਰਕਾਰ ਕਸ਼ਮੀਰ ਵਾਦੀ ’ਚ ਕੋਈ ਵੱਡੀ ਕਾਰਵਾਈ ਕਰਨ ਜਾ ਰਹੀ ਹੈ।

 

 

ਦਰਅਸਲ, ਹੁਣ ਪਤਾ ਲੱਗਾ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਸੂਹ ਮਿਲੀ ਸੀ ਕਿ ਪਾਕਿਸਤਾਨ ਤੋਂ ਆਏ ਕੁਝ ਅੱਤਵਾਦੀ ਕਸ਼ਮੀਰ ਵਾਦੀ ਵਿੱਚ ਕਈ ਆਤਮਘਾਤੀ ਹਮਲੇ ਕਰਨ ਦੀ ਯੋਜਨਾ ਬਣਾ ਚੁੱਕੇ ਹਨ। ਇੱਥੋਂ ਤੱਕ ਵੀ ਖ਼ਬਰ ਮਿਲੀ ਸੀ ਕਿ ਸ਼ਾਇਦ ਪਾਕਿਸਤਾਨ ਸਥਿਤ ਕੁਝ ਅੱਤਵਾਦੀ ਸਮੂਹ, ਖ਼ਾਸ ਕਰ ਕੇ ਜੈਸ਼–ਏ–ਮੁਹੰਮਦ ਵਾਦੀ ਦੇ ਸੋਪੋਰ ਜ਼ਿਲ੍ਹੇ ਵਿੱਚ ਕੋਈ ਵੱਡੇ ਬੰਬ ਧਮਾਕੇ ਕਰ ਸਕਦਾ ਹੈ।

 

 

ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਜੈਸ਼–ਏ–ਮੁਹੰਮਦ ਦੇ ਵੱਡੇ ਭਰਾ ਇਬਰਾਹਿਮ ਅਜ਼ਹਰ ਨੂੰ ਪਿਛਲੇ ਮਹੀਨੇ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫ਼ਰਾਬਾਦ ’ਚ ਵੇਖਿਆ ਗਿਆ ਸੀ।

 

 

ਇਹ ਵੀ ਪਤਾ ਲੱਗਾ ਸੀ ਕਿ 1999 ’ਚ ਇੰਡੀਅਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਆਈਸੀ–814 ਨੂੰ ਅਗ਼ਵਾ ਕਰਨ ਦੀ ਅਸਲ ਸਾਜ਼ਿਸ਼ ਇਸੇ ਇਬਰਾਹਿਮ ਅਜ਼ਹਰ ਨੇ ਹੀ ਰਚੀ ਸੀ। ਅਸਲ ਵਿੱਚ ਬੀਤੇ ਦਿਨੀਂ ਜੰਮੂ–ਕਸ਼ਮੀਰ ’ਚ ਭਾਰਤੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇਬਰਾਹਿਮ ਅਜ਼ਹਰ ਦਾ ਪੁੱਤਰ ਉਸਮਾਨ ਹੈਦਰ ਮਾਰਿਆ ਗਿਆ ਹੈ ਅਤੇ ਇਸੇ ਹੁਣ ਉਹ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲੈਣ ਲਈ ਕਸ਼ਮੀਰ ਵਾਦੀ ਵਿੱਚ ਹਿੰਸਕ ਹਮਲੇ ਕਰਨ ਦੀ ਯੋਜਨਾ ਬਣਾ ਚੁੱਕਾ ਹੈ।

 

 

ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਬਾਕਾਇਦਾ ਜੈਸ਼–ਏ–ਮੁਹੰਮਦ ਦੇ ਸਿਖਲਾਈ ਪ੍ਰਾਪਤ ਕਾਡਰ ਨੇ ਇਬਰਾਹਿਮ ਅਜ਼ਹਰ ਦੀ ਅਗਵਾਈ ਹੇਠ ਬਾਰਡਰ ਐਕਸ਼ਨ ਟੀਮਾਂ ਬਣਾ ਲਈਆਂ ਹਨ ਤੇ ਉਹ ਹੁਣ ਕਿਸੇ ਵੀ ਸਮੇਂ ਭਾਰਤੀ ਸਰਹੱਦ ਅੰਦਰ ਘੁਸਪੈਠ ਕਰਨ ਦੇ ਚੱਕਰ ਵਿੱਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:At last the Govt secret of stopping Amarnath Yatra opened