ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਮੀਨ ਦੇ ਝੱਗੜੇ ’ਚ ਚੌਕੀਦਾਰ ਨੂੰ ਕੁੱਟ-ਕੁੱਟ ਕੇ ਮਾਰਿਆ

ਸਿ਼ਵਪੁਰੀ ਜਿ਼ਲ੍ਹੇ ਦੇ ਬਾਮੌਰਕਲਾਂ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਖਿਸਲੋਨੀ ਚ ਜ਼ਮੀਨੀ ਝਗੜੇ ਕਾਰਨ ਇੱਕ ਦਲਿਤ ਚੌਕੀਦਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਦੀ ਹੈ ਜਦ 13 ਬਦਮਾਸ਼ਾਂ ਨੇ ਪਿੰਡ ਦੇ ਸਰਕਾਰੀ ਚੌਕੀਦਾਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਸ ਦੌਰਾਨ ਜ਼ਖ਼ਮੀ ਚੌਕੀਦਾਰ ਦੀ ਮੌਤ ਹੋ ਗਈ।

 

ਬਾਮੌਰਕਲਾਂ ਥਾਣਾ ਇੰਚਾਰਜ ਰਾਮਰਾਜਾ ਤਿਵਾੜੀ ਨੇ ਦੱਸਿਆ ਕਿ ਦਲਿਤ ਚੌਕੀਦਾਰ ਰਾਮਸੇਵਕ ਪਰਿਹਾਰ ਦੀ 13 ਜਣਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਫਰਾਰ ਹੋ ਗਏ।

 

ਪੁਲਿਸ ਨੇ ਚਾਰ ਲੋਕਾਂ ਨੂੰ ਨਾਮਜਦ ਕਰਕੇ 13 ਲੋਕਾਂ ਖਿਲਾਫ ਕਤਲ ਅਤੇ ਐਸਸੀਐਸਟੀ ਅਤਿਆਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

ਮ੍ਰਿਤਕ ਦੇ ਪੁੱਤਰ ਸਤੇਂਦਰ ਪਰਿਹਾਰ ਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਜਨਸੁਣਵਾਈ ਚ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਆਪਣੀ ਹੱਤਿਆ ਹੋਣ ਦਾ ਸ਼ੱਕ ਪ੍ਰਗਟਾਇਆ ਸੀ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਵੀ ਕੀਤੀ ਸੀ ਪਰ ਪ੍ਰਸ਼ਾਸਨ ਨੇ ਪਿਤਾ ਜੀ ਦੀ ਗੱਲ ਨੂੰ ਅਣਗੋਲਿਆ ਕਰ ਦਿੱਤਾ। ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ।

 

ਜਿ਼ਕਰਯੋਗ ਹੈ ਕਿ ਰਾਮਸੇਵਕ ਨੂੰ ਕਾਂਗਰਸ ਦੀ ਸਰਕਾਰ ਸਮੇਂ ਜ਼ਮੀਨ ਦਾ ਪੱਟਾ ਮਿਲਿਆ ਸੀ, ਜਿਸ ਤੇ ਕਬਜ਼ੇ ਦਾ ਝੱਗੜਾ ਚੱਲ ਰਿਹਾ ਸੀ। ਬਦਮਾਸ਼ ਉਸਦੀ ਜ਼ਮੀਨ ਤੇ ਵਾਹੀ ਕਰ ਰਹੇ ਸਨ। ਇਸ ਝੱਗੜੇ ਤੇ ਹਾਈਕੋਰਟ ਨੇ ਵੀ ਚੌਕੀਦਾਰ ਦੇ ਪੱਖ ਚ ਫੈਸਲਾ ਦਿੱਤਾ ਸੀ। ਅਦਾਲਤ ਦੇ ਹੁਕਮਾਂ ਬਾਵਜੂਦ ਉਸਨੂੰ ਖੁ਼ੱਦ ਦੀ ਜ਼ਮੀਨ ਤੇ ਕਬਜ਼ਾ ਨਹੀਂ ਮਿਲ ਸਕਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:At the grounds quarrel the bearer was beaten to death