ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਮ ਮੋਦੀ ਨੇ ਸ਼ੁਰੂ ਕੀਤੀ 'ਅਟਲ ਭੂ-ਜਲ' ਯੋਜਨਾ, 7 ਸੂਬਿਆਂ ਦੇ 8350 ਪਿੰਡਾਂ ਨੂੰ ਮਿਲੇਗਾ ਲਾਭ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ 'ਅਟਲ ਭੂ-ਜਲ' ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਨਾਲ 7 ਸੂਬਿਆਂ ਦੇ 8350 ਪਿੰਡਾਂ ਨੂੰ ਲਾਭ ਹੋਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਣੀ ਦਾ ਵਿਸ਼ਾ ਅਟਲ ਜੀ ਲਈ ਬਹੁਤ ਮਹੱਤਵਪੂਰਨ ਸੀ। ਅਟਲ ਜਲ ਯੋਜਨਾ ਹੋਵੇ ਜਾਂ ਫਿਰ ਜਲ ਜੀਵਨ ਮਿਸ਼ਨ ਨਾਲ ਸਬੰਧਤ ਗਾਈਡਲਾਈਨਜ਼, ਇਹ 2024 ਤਕ ਦੇਸ਼ ਦੇ ਹਰ ਘਰ ਤਕ ਪਾਣੀ ਪਹੁੰਚਾਉਣ ਦੇ ਟੀਚੇ ਨੂੰ ਸਰ ਕਰਨ ਲਈ ਚੁੱਕਿਆ ਇੱਕ ਵੱਡਾ ਕਦਮ ਹੈ।
 

ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਅਟਲ ਭੂ-ਜਲ ਯੋਜਨਾ ਨੂੰ ਮਨਜੂਰੀ ਦਿੱਤੀ ਸੀ, ਜਿਸ ਦਾ ਟੀਚਾ ਵਾਧੂ ਜ਼ਮੀਨੀ ਪਾਣੀ ਦੀ ਖਪਤ ਕਰਨ ਵਾਲੇ ਸੂਬਿਆਂ 'ਚੋਂ ਬਰਾਬਰ ਹਿੱਸੇਦਾਰੀ ਨਾਲ ਟਿਕਾਊ ਜ਼ਮੀਨੀ ਪਾਣੀ ਦਾ ਪ੍ਰਬੰਧ ਕਰਨਾ ਹੈ। ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਮਤੇ ਨੂੰ ਮਨਜੂਰੀ ਦੇ ਦਿੱਤੀ ਗਈ ਸੀ। ਬੈਠਕ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਅਟਲ ਭੂ-ਜਲ ਯੋਜਨਾ ਜਾਂ ਅਟਲ ਜਲ ਨਾਂ ਦੀ ਨਵੀਂ ਯੋਜਨਾ ਨੂੰ ਮਨਜੂਰੀ ਦੇ ਦਿੱਤੀ ਹੈ, ਜੋ 7 ਸੂਬਿਆਂ 'ਚ 5 ਸਾਲ ਤਕ ਲਾਗੂ ਹੋਵੇਗੀ। ਇਸ ਦੇ ਘੇਰੇ 'ਚ 8350 ਪਿੰਡ ਆਉਣਗੇ।
 

ਉਨ੍ਹਾਂ ਦੱਸਿਆ ਕਿ ਇਹ 6000 ਕਰੋੜ ਰੁਪਏ ਦੀ ਯੋਜਨਾ ਹੈ, ਜਿਸ ਦੇ ਲਈ 3000 ਕਰੋੜ ਰੁਪਏ ਕੇਂਦਰ ਸਰਕਾਰ ਅਤੇ 3000 ਕਰੋੜ ਰੁਪਏ ਵਿਸ਼ਵ ਬੈਂਕ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਪਾਣੀ ਦੀ ਯੋਗ ਵਰਤੋਂ, ਪਾਣੀ ਸੁਰੱਖਿਆ ਅਤੇ ਜਲ ਬਜਟ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਦਾ ਟੀਚਾ ਵਾਧੂ ਪਾਣੀ ਦੀ ਵਰਤੋਂ ਕਰਨ ਵਾਲੇ 7 ਸੂਬਿਆਂ ਗੁਜਰਾਤ, ਹਰਿਆਣਾ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਸਾਂਝੀ ਹਿੱਸੇਦਾਰੀ ਨਾਲ ਟਿਕਾਊ ਭੂ-ਜਲ ਪ੍ਰਬੰਧਨ ਕਰਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:atal bhujan yojna started by prime minister narendra modi 8350 villages will get benefit from this scheme