ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਟੀ `ਚੋਂ ਕੱਢੇ ਜਾਣ ਤੋਂ ਨਾਰਾਜ਼ ਸੀ ਅਠਾਵਲੇ ਥੱਪੜ ਕਾਂਡ ਦਾ ਨੌਜਵਾਨ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਸਨਿੱਚਰਵਾਰ ਰਾਤੀਂ ਇੱਕ ਜਨਤਕ ਪ੍ਰੋਗਰਾਮ ਦੌਰਾਨ ਕਥਿਤ ਤੌਰ `ਤੇ ਥੱਪੜ ਮਾਰਨ ਦੀ ਕੋਸਿ਼ਸ਼ ਕਰਨ ਦੇ ਮਾਮਲੇ `ਚ 30 ਸਾਲਾਂ ਦੇ ਇੱਕ ਨੌਜਵਾਨ ਨੂੰ ਹਿਰਾਸਤ `ਚ ਲਿਆ ਗਿਆ ਹੈ।


ਰੀਪਬਲਿਕਨ ਪਾਰਟੀ ਆਫ਼ ਇੰਡੀਆ ਦੇ ਮੁਖੀ ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇ ਦੇ ਅੰਬਰਨਾਥ ਵਿਖੇ ਸਨਿੱਚਰਵਾਰ ਨੁੰ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਉਲ੍ਹਾਂ `ਤੇ ਹਮਲੇ ਦੇ ਜਤਨ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਸਮੁੱਚੇ ਮਹਾਰਾਸ਼ਟਰ ਵਿੱਚ ਕਈ ਥਾਵਾਂ `ਤੇ ਪ੍ਰਦਰਸ਼ਨ ਕੀਤੇ।


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤੀ਼ ਲਗਭਗ ਸਵਾ 10 ਵਜੇ ਅਠਾਵਲੇ ਸੰਵਿਧਾਨ `ਤੇ ਭਾਸ਼ਣ ਦੇਣ ਤੋਂ ਬਾਅਦ ਸਟੇਜ ਤੋਂ ਉੱਤਰੇ ਹੀ ਸਨ ਕਿ ਤਦ ਹੀ ਉਨ੍ਹਾਂ ਨਾਲ ਇੱਕ ਘਟਨਾ ਵਾਪਰ ਗਈ। ਪ੍ਰਵਾਨ ਗੋਸਾਵੀ ਨੇ ਸ੍ਰੀ ਅਠਾਵਲੇ ਨੂੰ ਹਾਰ ਪਹਿਨਾਉਣ ਦੇ ਬਹਾਨੇ ਕਥਿਤ ਤੌਰ `ਤੇ ਥੱਪੜ ਮਾਰਨ ਦੀ ਕੋਸਿ਼ਸ਼ ਕੀਤੀ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਕੁੱਟਣਾ ਸ਼ੁਰੁ ਕਰ ਦਿੱਤਾ।


ਲੋਕਾਂ ਨੇ ਹੀ ਫਿਰ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਰਾਜ ਮੰਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਸੱਟ-ਫੇਟ ਤੋਂ ਬਚਾਅ ਹੋ ਗਿਆ ਕਿਉਂਕਿ ਲਾਗੇ ਹੀ ਖੜ੍ਹੇ ਬਹੁਤ ਸਾਰੇ ਲੋਕਾਂ ਨੇ ਨੌਜਵਾਨ ਦੀ ਮਨਸ਼ਾ ਪੂਰੀ ਨਹੀਂ ਹੋਣ ਦਿੱਤੀ।


ਮੁਲਜ਼ਮ ਗੋਸਾਵੀ ਨੂੰ ਪਹਿਲਾਂ ਉਲਹਾਸਨਗਰ ਦੇ ਇੱਕ ਹਸਪਤਾਲ `ਚ ਦਾਖ਼ਲ ਕਰਵਾਇਆ ਪਰ ਬਾਅਦ ਉਸ ਨੂੰ ਮੁੰਬਈ ਦੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ। ਪੁਲਿਸ ਨੇ ਧਾਰਾਵਾਂ 353 ਅਤੇ 332 ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਇਸ ਵੇਲੇ ਹਿਰਾਸਤ `ਚ ਹੈ। ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।


ਮੁਲਜ਼ਮ ਨੇ ਇਹ ਹਮਲਾ ਕਿਉਂ ਕੀਤਾ, ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। ਠਾਣੇ ਦੇ ਪੁਲਿਸ ਕਮਿਸ਼ਨਰ (ਜ਼ੋਨ-4) ਦੇ ਪੀ.ਪੀ. ਸ਼ੇਵਾਲੇ ਨੇ ਦੱਸਿਆ ਕਿ ਗੋਸਾਵੀ ਦੀ ਮੈਂਬਰਸਿ਼ਪ ਆਰਪੀਆਈ (ਅਠਾਵਲੇ) `ਚੋਂ ਇੱਕ ਸਾਲ ਪਹਿਲਾਂ ਰੱਦ ਕਰ ਦਿੱਤੀ ਸੀ ਕਿਉਂਕਿ ਉਹ ਕਥਿਤ ਤੌਰ `ਤੇ ਕੁਝ ਅਪਰਾਧਕ ਗਤੀਵਿਧੀਆਂ `ਚ ਸ਼ਾਮਲ ਸੀ ਅਤੇ ਆਰਟੀਆਈ ਰਾਹੀਂ ਬਲੈਕਮੇਲ ਕਰ ਰਿਹਾ ਸੀ। ਹੋ ਸਕਦਾ ਹੈ ਕਿ ਉਹ ਇਸ ਗੱਲੋਂ ਕੇਂਦਰੀ ਮੰਤਰੀ ਸ੍ਰੀ ਅਠਾਵਲੇ ਤੋਂ ਨਾਰਾਜ਼ ਹੋਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Athawale Slap case youth was angry