ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੱਗਿਆ ਠਾਕੁਰ ਨੂੰ ਸ਼ੱਕੀ ਲਿਫ਼ਾਫ਼ਾ ਭੇਜਣ ਵਾਲਾ ATS ਨੇ ਦਬੋਚਿਆ

ਮੱਧ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਦੇ ਇਕ ਡਾਕਟਰ ਨੂੰ ਭਾਜਪਾ ਦੇ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਸ਼ੱਕੀ ਲਿਫਾਫੇ ਭੇਜਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਭੋਪਾਲ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਠਾਕੁਰ ਨੇ ਸੋਮਵਾਰ ਨੂੰ ਭੋਪਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿਸੇ ਨੇ ਉਸਨੂੰ ਕੁਝ ਲਿਫ਼ਾਫ਼ੇ ਭੇਜੇ ਸਨ, ਜਿਸ ਚ ਜ਼ਹਿਰੀਲਾ ਰਸਾਇਣ ਸੀ। ਪੁਲਿਸ ਨੇ ਠਾਕੁਰ ਦੀ ਰਿਹਾਇਸ਼ ਤੋਂ ਤਿੰਨ ਤੋਂ ਚਾਰ ਲਿਫ਼ਾਫ਼ੇ ਜ਼ਬਤ ਕੀਤੇ ਸਨ, ਜਿਨ੍ਹਾਂ ਚੋਂ ਕੁਝ ਉਰਦੂ ਵਿੱਚ ਲਿਖੇ ਹੋਏ ਹਨ।

 

ਨਾਂਦੇੜ ਦੇ ਇਟਵਾੜਾ ਥਾਣੇ ਦੇ ਇੰਸਪੈਕਟਰ ਪ੍ਰਦੀਪ ਕਕਾੜੇ ਨੇ ਦੱਸਿਆ ਕਿ ਜਾਂਚ ਦੌਰਾਨ ਮੱਧ ਪ੍ਰਦੇਸ਼ ਏਟੀਐਸ ਨੇ ਪਾਇਆ ਕਿ ਨੰਦੇੜ ਜ਼ਿਲ੍ਹੇ ਦੇ ਧਨੇਗਾਓਂ ਖੇਤਰ ਦੇ 35 ਸਾਲਾ ਡਾਕਟਰ ਸਇਦ ਅਬਦੁੱਲ ਰਹਿਮਾਨ ਖਾਨ ਨੇ ਇਹ ਸ਼ੱਕੀ ਲਿਫ਼ਾਫ਼ੇ ਠਾਕੁਰ ਨੂੰ ਭੇਜੇ ਸਨ। ਖਾਨ ਖੇਤਰ ਚ ਆਪਣਾ ਕਲੀਨਿਕ ਚਲਾਉਂਦਾ ਹੈ।

 

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਏਟੀਐਸ ਨੇ ਵੀਰਵਾਰ ਨੂੰ ਖਾਨ ਨੂੰ ਹਿਰਾਸਤ ਵਿੱਚ ਲੈ ਲਿਆ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਪੁਲਿਸ ਦੇ ਰਾਡਾਰ 'ਤੇ ਸੀ ਕਿਉਂਕਿ ਉਸਨੇ ਪਹਿਲਾਂ ਕੁਝ ਸਰਕਾਰੀ ਅਧਿਕਾਰੀਆਂ ਨੂੰ ਲਿਖਿਆ ਸੀ ਕਿ ਉਸਦੀ ਮਾਂ ਅਤੇ ਭਰਾ ਦਾ ਅੱਤਵਾਦੀਆਂ ਨਾਲ ਸੰਪਰਕ ਹੈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਨ ਨੂੰ ਪਹਿਲਾਂ ਵੀ ਇਸ ਤਰ੍ਹਾਂ ਦੇ ਪੱਤਰ ਲਿਖਣ ਲਈ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

 

ਕਕਾੜੇ ਨੇ ਕਿਹਾ ਕਿ ਪੁਲਿਸ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਰਾਹੀਂ ਉਸਦੀ ਨਿਗਰਾਨੀ ਕਰ ਰਹੀ ਸੀ। ਪਰ ਉਹ ਆਪਣਾ ਮੋਬਾਈਲ ਫੋਨ ਘਰ ਛੱਡ ਕੇ ਔਰੰਗਾਬਾਦ, ਨਾਗਪੁਰ ਅਤੇ ਹੋਰ ਥਾਵਾਂ ਤੇ ਜਾ ਕੇ ਇਹ ਪੱਤਰ ਲਿਖਦਾ ਸੀ। ਉਨ੍ਹਾਂ ਕਿਹਾ ਕਿ ਖਾਨ ਦਾ ਆਪਣੇ ਭਰਾ ਨਾਲ ਝਗੜਾ ਸੀ ਤੇ ਉਸ ਨੂੰ ਪਹਿਲਾਂ ਆਪਣੇ ਭਰਾ ਨਾਲ ਕੁੱਟਮਾਰ ਕਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ATS arrested for sending suspicious envelope to Pragya Thakur