ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀ ਜਰਮਨ ਸਿੰਘ ਦੀ ਭਾਲ ’ਚ ਏਟੀਐਸ ਨੇ ਲਾਇਆ ਡੇਰਾ

1 / 3ਖ਼ਾਲਿਸਤਾਨੀ ਜਰਮਨ ਸਿੰਘ ਦੀ ਭਾਲ ’ਚ ਏਟੀਐਸ ਨੇ ਲਾਇਆ ਡੇਰਾ

2 / 3ਖ਼ਾਲਿਸਤਾਨੀ ਜਰਮਨ ਸਿੰਘ ਦੀ ਭਾਲ ’ਚ ਏਟੀਐਸ ਨੇ ਲਾਇਆ ਡੇਰਾ

3 / 3ਖ਼ਾਲਿਸਤਾਨੀ ਜਰਮਨ ਸਿੰਘ ਦੀ ਭਾਲ ’ਚ ਏਟੀਐਸ ਨੇ ਲਾਇਆ ਡੇਰਾ

PreviousNext

ਝਿੰਝਾਨਾ ਥਾਣਾ ਖੇਤਰ ਦੇ ਪਿੰਡ ਰੰਗਾਨਾ ਰਾਈਫਲ ਲੁੱਟ ਕਾਂਡ ਦੇ ਤਿੰਨ ਆਰੋਪੀਆਂ ਦੀ ਗ੍ਰਿਫ਼ਤਕਾਰੀ ਮਗਰੋਂ ਪੰਜਾਬ ਚ ਖਾਲਿਸਤਾਨ ਸਰਮਰਥਾਂ ਦਾ ਹੱਥ ਹੋਣ ਅਤੇ ਉਨ੍ਹਾਂ ਦੇ ਖਤਰਨਾਕ ਮਨਸੂਬਿਆਂ ਦਾ ਖੁਲਾਸਾ ਹੋਣ ਮਗਰੋਂ ਏਜੰਸੀਆਂ ਮੁਸਤੈਦ ਹੋ ਗਈਆਂ ਹਨ।

 

ਲੁੱਟ ਕਾਂਡ ਦੇ ਸਰਗਨਾ ਖਾਲਿਸਤਾਨ ਸਮਰਥਕ ਜਰਮਨ ਸਿੰਘ ਦੀ ਭਾਲ ਚ ਪੰਜਾਰ ਦੀਆਂ ਤਿੰਨ ਟੀਮਾਂ ਨਾਲ ਹੀ ਲਖਨਊ ਤੋਂ ਏਟੀਐਸ ਅਤੇ ਆਈਬੀ ਨੇ ਵੀ ਡੇਰਾ ਪਾ ਲਿਆ। ਟੀਮਾਂ ਆਪਣੇ ਪੱਧਰ ਤੋਂ ਜਰਮਨ ਸਿੰਘ ਅਤੇ ਉਸਦੇ ਤਾਰ ਕਿੱਥੇ-ਕਿੱਥੇ ਜੁੜੇ ਹਨ, ਦੀ ਭਾਲ ਚ ਲਗੀ ਹੈ।

 

ਦਸ ਸਾਲ ਦੀ ਉਮਰ ਚ ਗਰੰਥੀ ਚਲਾ ਗਿਆ ਸੀ ਪੰਜਾਬ

 

ਗੁਰਦੁਆਰੇ ਚ ਹਥਿਆਰਾਂ ਨੂੰ ਲੁਕਾਉਣ ਚ ਮਦਦ ਕਰਨ ਵਾਲਾ ਗੁਰਦੁਆਰੇ ਦਾ ਗਰੰਥੀ ਕਰਮ ਸਿੰਘ ਬਚਪਨ ਤੋਂ ਹੀ ਦਿਵਿਆਂਗ ਹੈ। ਸਿਰਫ 10 ਸਾਲ ਦੀ ਉਮਰ ਚ ਕਰਮ ਸਿੰਘ ਪੰਜਾਬ ਚ ਗੁਰਦੁਆਰੇ ਚ ਪੁੱਜ ਗਿਆ ਸੀ। ਉਸਨੇ ਸਿਰਫ ਦੱਸਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ। ਉਹ ਲਗਭਗ 10 ਸਾਲ ਮਗਰੋਂ ਵਾਪਸ ਪਿੰਡ ਪਰਤਿਆ ਤੇ ਪਿੰਡ ਦੇ ਹੀ ਗੁਰਦੁਆਰੇ ਚ ਗਰੰਥੀ ਬਣ ਗਿਆ। ਪਿਛਲੇ ਪੰਜ ਸਾਲ ਤੋਂ ਗੁਰਦੁਆਰੇ ਵਿਚ ਹੀ ਰਹਿ ਰਿਹਾ ਹੈ।

 

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

 

ਵਰਨਣਯੋਗ ਹੈ ਕਿ ਉੱਤਰ ਪ੍ਰਦੇਸ਼ `ਚ ਕੱਲ੍ਹ ਮੁਜ਼ੱਫ਼ਰਨਗਰ ਵਿਖੇ ਤਿੰਨ ਅਜਿਹੇ ਖ਼ਾਲਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਹੜੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੇ ਚੱਕਰਾਂ `ਚ ਸਨ। ਅਜਿਹੇ ਹਾਲਾਤ `ਚ ਉਨ੍ਹਾਂ ਲਈ ਉੱਚ-ਪੱਧਰੀ ਸੁਰੱਖਿਆ ਮੁਹੱਈਆ ਕਰਵਾਉਣੀ ਜ਼ਰੂਰੀ ਹੋ ਗਈ ਹੈ।


ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਬਾਦਲਾਂ ਦੀ ਜਾਨ ਨੂੰ ਖ਼ਤਰਾ ਹੈ। ਤਦ ਜਵਾਬ `ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਆਗੂਆਂ ਨੂੰ ਮੁਕੰਮਲ ਸੁਰੱਖਿਆ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ATS camped in search of Khalistani German Singh