ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਜ ਮਹਿਲ ਦੇ ਮੁੱਖ ਗੁੰਬਦ ਉਤੇ ਕੀੜਿਆਂ ਦਾ ਹਮਲਾ

ਤਾਜ ਮਹਿਲ ਦੇ ਮੁੱਖ ਗੁੰਬਦ ਉਤੇ ਕੀੜਿਆਂ ਦਾ ਹਮਲਾ

ਤਾਜ ਮਹਿਲ ਉਤੇ ਇਕ ਵਾਰ ਫਿਰ ਤੋਂ ਕੀੜਿਆਂ ਨੇ ਹਮਲਾ ਕਰ ਦਿੱਤਾ ਹੈ। ਇਸ ਵਾਰ ਕੀੜੇ ਮੁੱਖ ਗੁੰਬਦ ਦੇ ਅੰਦਰ ਪ੍ਰੇਵਸ਼ ਕਰ ਗਏ ੲਲ। ਉਥੋਂ ਦੀਆਂ ਕੰਧਾਂ ਉਤੇ ਨਿਕਾਸ਼ੀ ਤੱਕ ਹਰੀ ਹੋ ਗਈ ਹੈ। ਪਿਛਲੇ ਚਾਰ ਸਾਲਾਂ ਵਿਚ ਛੇਵੀਂ ਵਾਰ ਕੀੜਿਆਂ ਨੇ ਤਾਜ ਮਹਿਲ ਉਤੇ ਹਮਲਾ ਕੀਤਾ ਹੈ। ਯੁਮਨਾ ਵੱਲੋਂ ਆਉਣ ਵਾਲੇ ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਏਐਸਆਈ ਤੋਂ ਲੈ ਕੇ ਨਗਰ ਨਿਗਮ ਜਾਂ ਪ੍ਰਸ਼ਾਸਨ ਨੇ ਕੋਈ ਵੀ ਕਦਮ ਨਹੀਂ ਚੁੱਕਿਆ।

 

ਚਾਰ ਸਾਲ ਪਹਿਲਾਂ ਜਦੋਂ ਪਹਿਲੀ ਵਾਰ ਕੀੜਿਆਂ ਨੇ ਤਾਜ ਉਤੇ ਹਮਲਾ ਕੀਤਾ ਸੀ ਤਾਂ ਇਹ ਪਤਾ ਨਹੀਂ ਸੀ ਕਿ ਇਹ ਕੀੜੇ ਕਿਸ ਪ੍ਰਜਾਤੀ ਦੇ ਹਨ, ਪ੍ਰੰਤੂ ਬਾਅਦ ਵਿਚ ਪੜਤਾਲ ਕੀਤੇ ਜਾਣ ਉਤੇ ਪਤਾ ਲੱਗਿਆ ਕਿ ਕੀੜੇ ਗੋਲਡੀਕਾਈਰੋਨੋਮਸ ਹਨ। ਉਸਦੇ ਬਾਅਦ ਵੀ ਕੋਈ ਰੋਕਥਾਮ ਨਹੀਂ ਹੋ ਰਹੀ। ਇਹ ਕੀੜੇ ਨਮੀ ਵਿਚ ਹੁੰਦੇ ਹਨ। ਇਸ ਸਮੇਂ ਉਸਮ ਹੋਣ ਕਾਰਨ ਪਨਪ ਰਹੇ ਹਨ। ਯਮੁਨਾ ਵੱਲੋਂ ਉੱਡ ਕੇ ਸਿੱਧੇ ਤਾਜ ਮਹਿਲ ਦੇ ਸੰਗਮਰਮਰੀ ਪੱਥਰਾਂ ਵੱਲੋਂ ਆਕਰਿਸ਼ਤ ਹੋ ਕੇ ਪੱਥਰਾਂ ਉਤੇ ਚਿਪਕ ਜਾਂਦੇ ਹਨ। ਕਾਈਰੋਨੋਮਸ ਮਾਦਾ ਕੀਟ ਇਕ ਵਾਰ ਵਿਚ ਇਕ ਹਜ਼ਾਰ ਅੰਡੇ ਦਿੰਦੀ ਹੈ। ਲਾਰਵਾ ਅਤੇ ਪਊਮਾ ਦੇ ਬਾਅਦ ਕਰੀਬ 28 ਦਿਨ ਵਿਚ ਪੂਰਾ ਕੀੜਾ ਬਣਦਾ ਹੈ। ਮਾਦਾ ਕੀਟ ਦੇ ਅੰਡੇ ਯਮੁਨਾ ਨਦੀ ਵਿਚ ਭੀਸ਼ਣ ਗੰਦਗੀ ਅਤੇ ਫਾਸਫੋਰਸ ਦੀ ਮੌਜੂਦਗੀ ਨਾਲ ਬਣ ਰਹੇ ਹਨ।

 

ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਏਡੀਐਮ ਸਿਟੀ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਨਗਰ ਨਿਗਮ, ਜਲ ਸੰਸਥਾਨ, ਪ੍ਰਦੂਸ਼ਣ ਕੰਟਰੋਲ ਬੋਰਡ, ਪੁਰਾਤਤਵ ਵਿਭਾਗ ਦੀ ਰਸਾਇਣ ਸ਼ਾਖਾ ਦੇ ਅਧਿਕਾਰੀਆਂ ਨੂੰ ਰੱਖਿਆ ਗਿਆ ਸੀ। ਕਮੇਟੀ ਨੇ ਕੁਝ ਸੁਝਾਅ ਦਿੱਤੇ ਸਨ, ਪ੍ਰੰਤੂ ਉਨ੍ਹਾਂ ਦੀ ਪਾਲਣਾ ਹੀ ਨਹੀਂ ਹੋ ਸਕੀ। ਨਤੀਜਾ ਲਗਾਤਾਰ ਕੀੜਿਆਂ ਦਾ ਤਾਜਮਹਿਲ ਉਤੇ ਹਮਲਾ ਹੋ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attack of the insects on Taj Mahal insects defecting the color of marble