ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ’ਚ ਸ਼ਿਵ ਸੈਨਾ ਆਗੂ ’ਤੇ ਕਾਤਲਾਨਾ ਹਮਲਾ

ਮੁੰਬਈ ’ਚ ਸ਼ਿਵ ਸੈਨਾ ਆਗੂ ’ਤੇ ਕਾਤਲਾਨਾ ਹਮਲਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਿਕਰੋਲੀ ਇਲਾਕੇ ’ਚ ਸ਼ਿਵ ਸੈਨਾ ਦੇ ਇੱਕ ਆਗੂ ਸ਼ੇਖਰ ਜਾਧਵ ਨੂੰ ਗੋਲੀ ਮਾਰੀ ਗਈ ਹੈ।

 

 

ਇਹ ਗੋਲ਼ੀ ਸ੍ਰੀ ਜਾਧਵ ਦੇ ਮੋਢੇ ਉੱਤੇ ਲੱਗੀ ਹੈ; ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਤਾਂ ਕੋਈ ਖ਼ਤਰਾ ਨਹੀਂ ਪਰ ਚਸ਼ਮਦੀਦ ਗਵਾਹਾਂ ਮੁਤਾਬਕ ਉਨ੍ਹਾਂ ਦਾ ਖ਼ੂਨ ਬਹੁਤ ਜ਼ਿਆਦਾ ਵਹਿ ਚੁੱਕਾ ਹੈ।

 

 

ਪੁਲਿਸ ਨੇ ਗੋਲੀ ਮਾਰਨ ਵਾਲੇ ਮੁਲਜ਼ਮ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਇੱਕ ਰਾਹਗੀਰ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ।

 

 

ਸ੍ਰੀ ਸ਼ੇਖਰ ਜਾਧਵ ਸ਼ਿਵ ਸੈਨਾ ’ਚ ਉੱਪ–ਵਿਭਾਗ ਮੁਖੀ ਹਨ। ਇਸ ਵੇਲੇ ਉਨ੍ਹਾਂ ਦਾ ਗੋਦਰੇਜ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

 

 

ਇਹ ਘਟਨਾ ਅੱਜ ਸਵੇਰੇ 8:00 ਵਜੇ ਦੀ ਹੈ। ਇਹ ਹਮਲਾ ਵਿਕਰੋਲੀ ਦੇ ਟੈਗੋਰ ਨਗਰ ਇਲਾਕੇ ’ਚ ਸਥਿਤ ਸਾਈਂ ਮੰਦਰ ਨੇੜੇ ਹੋਇਆ।

 

 

ਇਸ ਤੋਂ ਪਹਿਲਾਂ ਨਾਗਪੁਰ ਦੇ ਮੇਅਰ ਸੰਦੀਪ ਜੋਸ਼ੀ ਉੱਤੇ ਵੀ ਅਜਿਹਾ ਕਾਤਲਾਨਾ ਹਮਲਾ ਹੋਇਆ ਸੀ ਪਰ ਉਹ ਵਾਲ–ਵਾਲ ਬਚ ਗਏ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attack on Shiv Sena leader in Mumbai