ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ MP ਓਮਰਾਜੇ ਨਿੰਬਾਲਕਰ ’ਤੇ ਚੋਣ ਰੈਲੀ ’ਚ ਹਮਲਾ

ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲੇ 'ਚ ਬੁੱਧਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਰੈਲੀ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਓਮਰਾਜੇ ਨਿੰਬਾਲਕਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਸੰਸਦ ਮੈਂਬਰ ਜ਼ਖਮੀ ਹੋ ਗਏ। ਪੁਲਿਸ ਨੇ ਜਾਣਕਾਰੀ ਦਿੰਦਿਆਂ ਅੱਗੇ ਦਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਮੁਲਜ਼ਮ ਫਰਾਰ ਹੋ ਗਿਆ ਜਦਕਿ ਉਸ ਦੀ ਭਾਲ ਜਾਰੀ ਹੈ।

 

ਪੁਲਿਸ ਨੇ ਦੱਸਿਆ ਕਿ ਨਿੰਬਾਲਕਰ ਜਦੋਂ ਕਲੰਬ ਤਾਲੁਕਾ ਦੇ ਪਿੰਡ ਪਡੋਲੀ ਨੈਗਾਂਵ ਵਿਖੇ ਚੋਣ ਰੈਲੀ ਨੂੰ ਸੰਬੋਧਤ ਕਰ ਰਹੇ ਸਨ ਤਾਂ ਇਹ ਘਟਨਾ ਵਾਪਰੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੈਲੀ ਦੌਰਾਨ ਉਹ ਵਿਅਕਤੀ ਹੱਥ ਮਿਲਾਉਣ ਦੇ ਬਹਾਨੇ ਇਕ ਸਮੂਹ ਨਾਲ ਨਿੰਬਲਕਰ ਕੋਲ ਗਿਆ। ਨਿੰਬਾਲਕਰ ਉਸਮਾਨਾਬਾਦ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ।

 

ਉਨ੍ਹਾਂ ਕਿਹਾ, ਸੰਸਦ ਮੈਂਬਰ ਨੂੰ ਨਮਸਕਾਰ ਦਿੰਦੇ ਹੋਏ ਉਕਤ ਵਿਅਕਤੀ ਨੇ ਉਨ੍ਹਾਂ ਤੇ ਚਾਕੂ ਨਾਲ ਹਮਲਾ ਕੀਤਾ ਤੇ ਤੁਰੰਤ ਉੱਥੋਂ ਫਰਾਰ ਹੋ ਗਿਆ। ਨਿੰਬਾਲਕਰ ਦੇ ਹੱਥ ਚ ਜ਼ਖ਼ਮ ਹੋ ਗਿਆ ਹਾਲਾਂਕਿ ਉਹ ਇੰਨਾ ਡੂੰਘਾ ਨਹੀਂ ਸੀ ਪਰ ਘੜੀ ਗੁੱਟ ’ਤੇ ਬੰਨੀ ਹੋਣ ਕਾਰਨ ਬਚਾਅ ਹੋ ਗਿਆ।

 

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਨਿੰਬਾਲਕਰ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਮੁੱਢਲੀ ਸਹਾਇਤਾ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਅਣਪਛਾਤੇ ਹਮਲਾਵਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

ਸੰਸਦ ਮੈਂਬਰ ਦੇ ਪਿਤਾ ਅਤੇ ਕਾਂਗਰਸ ਨੇਤਾ ਪਵਨਰਾਜੇ ਨਿੰਬਾਲਕਰ ਦੀ 3 ਜੂਨ 2006 ਨੂੰ ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਕਲੰਬੋਲੀ ਨੇੜੇ ਇਕ ਕਾਰ ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲੋਕ ਸਭਾ ਦੇ ਸਾਬਕਾ ਸੰਸਦ ਮੈਂਬਰ ਪਦਮਸਿੰਘ ਪਾਟਿਲ ਇਸ ਕੇਸ ਦੇ ਮੁੱਖ ਮੁਲਜ਼ਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attack on Shiv Sena sansad Omraje Nimbalkar during rally