ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਬਦਮਾਸ਼ਾਂ ਨੇ ਮਹਿਲਾ ਪੱਤਰਕਾਰ ਨੂੰ ਮਾਰੀ ਗੋਲੀ

ਦਿੱਲੀ ’ਚ ਬਦਮਾਸ਼ਾਂ ਨੇ ਮਹਿਲਾ ਪੱਤਰਕਾਰ ਨੂੰ ਮਾਰੀ ਗੋਲੀ

ਪੂਰਵੀ ਦਿੱਲੀ ਦੇ ਨਿਊ ਅਸ਼ੋਕ ਨਗਰ ਖੇਤਰ ਵਿਚ ਸ਼ਨੀਵਾਰ ਰਾਤ ਨੂੰ ਮੋਟਰਸਾਈਕਲ ਉਤੇ ਸਵਾਰ ਦੋ ਬਦਮਾਸ਼ਾਂ ਵੱਲੋਂ ਇਕ ਮਹਿਲਾ ਪੱਤਰਕਾਰ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਦੀ ਪਹਿਚਾਣ ਮਿਤਾਲੀ ਚੰਦੋਲਾ ਵਜੋਂ ਹੋਈ ਹੈ ਅਤੇ ਘਟਨਾ ਸਮੇਂ ਉਹ ਇਕੱਲੀ ਸੀ।

 

ਸੰਯੁਕਤ ਪੁਲਿਸ ਕਮਿਸ਼ਨਰ (ਪੂਰਵੀ ਰੇਂਜ) ਆਲੋਕ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਮਿਤਾਲੀ ਚੰਦੋਲਾ ਧਰਮਸ਼ਾਲਾ ਕੈ਼ਸਰ ਹਸਪਤਾਲ ਕੋਲ ਇਕੱਲੇ ਡਰਾਈਵ ਕਰ ਰਹੀ ਸੀ, ਤਾਂ ਉਸ ਸਮੇਂ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਉਸਦੀ ਕਾਰ ਨੂੰ ਰੋਕਿਆ ਅਤੇ ਸਾਹਮਣੇ ਗੋਲੀ ਮਾਰ ਦਿੱਤੀ। ਮਹਿਲਾ ਨੂੰ ਘੱਟ ਤੋਂ ਘੱਟ ਤਿੰਨ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਵਿਚੋਂ ਦੋ ਗੋਲੀਆਂ ਮਹਿਲਾ ਨੂੰ ਲੱਗੀਆਂ ਅਤੇ ਇਕ ਕਾਰ ਵਿਚ ਲੱਗੀ। ਉਸਦੀ ਕਾਰ ਉਤੇ ਅੰਡੇ ਵੀ ਸੁੱਟੇ ਗਏ ਸਨ। ਇਕ ਗੋਲੀ ਮਹਿਲਾ ਦੇ ਸੱਜੇ ਹੱਥ ਵਿਚ ਲੱਗੀ। ਮਹਿਲਾ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸਰਜਰੀ ਲਈ ਉਸ ਨੂੰ ਏਮਜ ਭੇਜ ਦਿੱਤਾ ਜਾਵੇਗਾ। ਪੁਲਿਸ ਕੰਟਰੋਲ ਰੂਮ ਨੂੰ ਫਾਈਰਿੰਗ ਬਾਰੇ ਐਤਵਾਰ ਨੂੰ ਕਰੀਬ 12.30 ਵਜੇ ਸੂਚਨਾ ਮਿਲੀ ਸੀ।

 

ਏਐਨਆਈ ਮੁਤਾਬਕ, ਚੰਦੋਲਾ ਨੋਇਡਾ ਵਿਚ ਇਕ ਟੈਲੀਵੀਜ਼ਨ ਚੈਨਲ ਵਿਚ ਕੰਮ ਕਰਦੀ ਹੈ। ਆਲੋਕ ਕੁਮਾਰ ਨੇ ਕਿਹਾ ਕਿ ਨਿਊ ਅਸ਼ੋਕ ਨਗਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਮਹਿਲਾ ਨੇ ਆਪਣੇ ਪਤੀ ਨਾਲ ਹੋਣ ਵਾਲੇ ਮਤਭੇਦਾਂ ਬਾਰੇ ਪੁਲਿਸ ਨੂੰ ਦੱਸਿਆ ਹੈ। ਪੁਲਿਸ ਨੂੰ ਇਸ ਪਿੱਛੇ ਵਿਅਕਤੀਗਤ ਦੁਸ਼ਮਣੀ ਹੋਣ ਦਾ ਸ਼ੱਕ ਹੈ। ਪੁਲਿਸ ਅਧਿਕਾਰੀ ਨੇ ਡਕੈਤੀ ਦੇ ਯਤਨ ਸਮੇਤ ਹੋਰਨਾਂ ਪੱਖਾਂ ਨੂੰ ਵੀ ਖਾਰਜ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attackers shoot at Woman journalist throw eggs on car in Delhi