ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਦੀਆਂ 150 ਕਰੋੜ ਦੀਆਂ ਦੁਰਲੱਭ ਪੇਂਟਿੰਗਜ਼ ਦੀ ਨੀਲਾਮੀ ਅੱਜ

ਨੀਰਵ ਮੋਦੀ ਦੀਆਂ 150 ਕਰੋੜ ਦੀਆਂ ਦੁਰਲੱਭ ਪੇਂਟਿੰਗਜ਼ ਦੀ ਨੀਲਾਮੀ ਅੱਜ

ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘੁਟਾਲੇ ਦੇ ਮੁੱਖ ਦੋਸ਼ੀ ਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬੌਂਬੇ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਨੀਰਵ ਮੋਦੀ ਦੇ ਰੋਹਿਨ ਟ੍ਰੱਸਟ ਦੀਆਂ 15 ਦੁਰਲੱਭ ਪੇਂਟਿੰਗਜ਼ ਨੂੰ ਨੀਲਾਮ ਕਰਨ ਦੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੂੰ ਇਜਾਜ਼ਤ ਦੇ ਦਿੱਤੀ। ਇਹ ਨੀਲਾਮੀ ਅੱਜ ਹੋਵੇਗੀ।

 

 

ਹਾਈ ਕੋਰਟ ਨੇ ਨੀਰਵ ਮੋਦੀ ਦੇ ਪੁੱਤਰ ਰੋਹਿਨ ਮੋਦੀ ਦੀ ਉਸ ਪਟੀਸ਼ਨ ਨੂੰ ਨਾਮਨਜ਼ੂਰ ਕਰ ਦਿੱਤਾ, ਜਿਸ ਵਿੱਚ ਪੇਂਟਿੰਗਜ਼ ਨੂੰ ED ਵੱਲੋਂ ਜ਼ਬਤ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਸੀ।

 

 

ED ਨੇ 13,000 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਦੀ ਜਾਂਚ ਦੌਰਾਨ ਇਨ੍ਹਾਂ ਪੇਂਟਿੰਗਜ਼ ਨੂੰ ਜ਼ਬਤ ਕੀਤਾ ਸੀ। ਇਨ੍ਹਾਂ ਵਿੱਚੋਂ ਕੁਝ ਪੇਂਟਿੰਗਜ਼ ਪ੍ਰਸਿੱਧ ਚਿੱਤਰਕਾਰ ਮਰਹੂਮ ਐੱਮਐੱਫ਼ ਹੁਸੈਨ ਵੱਲੋਂ ਬਣਾਈਆਂ ਗਈਆਂ ਹਨ।

 

 

ਰੋਹਿਨ ਮੋਦੀ ਵੱਲੋਂ ਹਾਈ ਕੋਰਟ ’ਚ ਦਾਇਰ ਪਟੀਸ਼ਨ ਇਸੇ ਅਧਾਰ ਉੱਤੇ ਦਾਖ਼ਲ ਕੀਤੀ ਗਈ ਸੀ ਕਿ ਇਹ ਪੇਂਟਿੰਗਜ਼ ਨੀਰਵ ਮੋਦੀ ਦੀਆਂ ਨਹੀਂ, ਸਗੋਂ ਰੋਹਿਨ ਟ੍ਰੱਸਟ ਦੀ ਸੰਪਤੀ ਹਨ। ਹਾਈ ਕੋਰਟ ਨੇ ਉਹ ਦਲੀਲ ਨਹੀਂ ਮੰਨੀ ਅਤੇ ਈਡੀ ਨੂੰ ਨੀਰਵ ਮੋਦੀ ਦੀ ਅਪਰਾਧਕ ਤਰੀਕਿਆਂ ਨਾਲ ਇਕੱਠੀ ਕੀਤੀ ਸੰਪਤੀ ਨੂੰ ਨੀਲਾਮ ਕਰਨ ਲਈ ਹਰੀ ਝੰਡੀ ਵਿਖਾਈ।

 

 

ਇਨ੍ਹਾਂ ਦੁਰਲੱਭ ਪੇਂਟਿੰਗਜ਼ ਸਮੇਤ ਕੁੱਲ 112 ਸੰਪਤੀਆਂ ਈਡੀ ਲਈ ਸੈਫ਼ਰਨ–ਆਰਟ ਵੱਲੋਂ ਲਾਈਵ ਤੇ ਆੱਨਲਾਈਨ ਨੀਲਾਮ ਕੀਤੀਆਂ ਜਾਣਗੀਆਂ।

 

 

ਇਸ ਨੀਲਾਮੀ ਦੀ ਸਭ ਤੋਂ ਵੱਡੀ ਖਿੱਚ ਅੰਮ੍ਰਿਤਾ ਸ਼ੇਰਗਿੱਲ ਦੀ 1935 ਦੀ ਪੇਂਟਿੰਗ ‘ਬੁਆਏਜ਼ ਵਿਦ ਲੈਮਨ’, ਮਕਬੂਲ ਫ਼ਿਦਾ ਹੁਸੈਨ ਦੀ 1972 ਦੀ ਪੇਂਟਿੰਗ ਤੇ ਰਾਜਾ ਰਵੀ ਵਰਮਾ ਵੱਲੋਂ ਬਣਾਈ ਇੱਕ ਹੋਰ ਪੇਂਟਿੰਗ ਹੋਵੇਗੀ। ਮਾਹਿਰਾਂ ਮੁਤਾਬਕ ਇਨ੍ਹਾਂ ਵਿੱਚੋਂ ਹਰੇਕ ਪੇਂਟਿੰਗ ਦੀ ਕੀਮਤ 10 ਕਰੋੜ ਰੁਪਏ ਤੋਂ ਵੱਧ ਹੋਵੇਗੀ।

 

 

ਨੀਲਾਮ ਕੀਤੀਆਂ ਜਾਣ ਵਾਲੀਆਂ ਵਸਤਾਂ ’ਚ ਨੀਰਵ ਮੋਦੀ ਦੀਆਂ ਹੀਰੇ ਦੀਆਂ ਘੜੀਆਂ ਦੀ ਕੁਲੈਕਸ਼ਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਨੀਰਵ ਮੋਦੀ ਦੀਆਂ ਆਲੀਸ਼ਾਨ ਕਾਰਾਂ ਵੀ ਨੀਲਾਮ ਹੋਣੀਆਂ ਹਨ; ਜਿਨ੍ਹਾਂ ਵਿੱਚ ਰੌਲਜ਼ ਰਾਇਸ, ਗੋਸਟ ਤੇ ਪੋਰਸ਼ ਪਾਨਾਮੇਰਾ ਜਿਹੀਆਂ ਗੱਡੀਆਂ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Auction of Neerav Modi s rare paintings worth Rs 150 Crore today