ਅਗਲੀ ਕਹਾਣੀ

ਅਗਸਤਾ ਹੈਲੀਕਾਪਟਰ ਘੁਟਾਲਾ: ਮਿਸ਼ੇਲ ਦੇ ਵਕੀਲ ਨੂੰ ਕਾਂਗਰਸ ਨੇ ਪਾਰਟੀ ’ਚੋਂ ਕੱਢਿਆ

ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਮਾਮਲੇ ਚ ਦੋਸ਼ੀ ਕ੍ਰਿਸਟਿਨ ਮਿਸ਼ੇਲ ਦੇ ਵਕੀਲ ਵਜੋਂ ਕਾਂਗਰਸ ਦੇ ਅਹੁਦੇਦਾਰ ਅਲਜੋ ਜੋਸੇਫ਼ ਵਲੋਂ ਪੈਰਵੀ ਕਰਨ ਤੇ ਪੈਦਾ ਹੋਏ ਵਿਵਾਦ ਮਗਰੋਂ ਕਾਂਗਰਸ ਨੇ ਉਨ੍ਹਾਂ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ।

 

ਯੂਏਈ ਤੋਂ ਹਵਾਲਗੀ ਬਰਾਮਦ ਹੋਣ ਮਗਰੋਂ ਭਾਰਤ ਲਿਆਏ ਗਏ ਅਗਸਤਾ ਹੈਲੀਕਾਪਟਰ ਸੌਦੇ ਦੇ ਵਿਚੋਲੇ ਮਿਸ਼ੇਲ ਦੇ ਵਕੀਲ ਵਜੋਂ ਭਾਰਤੀ ਯੂਥ ਕਾਂਗਰਸ ਦੇ ਅਹੁਦੇਦਾਰ ਅਲਜੋ ਜੋਸੇਫ਼ ਪੇਸ਼ ਹੋਏ ਸਨ। ਜਿਸ ਤੋਂ ਬਾਅਦ ਵਿਵਾਦ ਭੱਖ ਗਿਆ ਤੇ ਪਾਰਟੀ ਨੇ ਬਦਨਾਮੀ ਹੁੰਦੀ ਵੇਖ ਉਨ੍ਹਾਂ ਨੂੰ ਸਾਰੀਆਂ ਜਿ਼ੰਮੇਵਾਰੀਆਂ ਤੋਂ ਬਰਖਾਸਤ ਕਰ ਦਿੱਤਾ। ਜੋਸੇਫ਼ ਭਾਰਤੀ ਯੂਥ ਕਾਂਗਰਸ ਦੇ ਵਿਧੀ ਵਿਭਾਗ ਦੇ ਅਹੁਦੇਦਾਰ ਸਨ।

 

ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਸੰਯੁਕਤ ਸਕੱਤਰ ਅਤੇ ਯੂਥ ਕਾਂਗਰਸ ਦੇ ਅਹੁਦੇਦਾਰ ਕ੍ਰਿਸ਼ਨਾ ਅਲੱਵਾਵਰੂ ਨੇ ਕਿਹਾ ਕਿ ਜੋਸੇਫ਼ ਆਪਣੇ ਨਿਜੀ ਪੱਧਰ ਤੇ ਮਿ਼ਸ਼ੇਲ ਦੇ ਵਕੀਲ ਵਜੋਂ ਪੇਸ਼ ਹੋਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ਦੀ ਸਾਰੀਆਂ ਜਿ਼ੰਮੇਵਾਰੀਆਂ ਤੋਂ ਆਜ਼ਾਦ ਅਤੇ ਬਰਖਾਸਤ ਕੀਤਾ ਜਾਂਦਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Augusta helicopter scam Congress party was removed from the party by Mitchells lawyer