ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ-ਵੈਸਟਲੈਂਡ ਸੌਦਾ: ਮਾਈਕਲ ਨੂੰ ਲਿਆਂਦਾ ਜਾ ਰਿਹੈ ਭਾਰਤ

ਅਗਸਤਾ-ਵੈਸਟਲੈਂਡ ਸੌਦਾ: ਮਾਈਕਲ ਨੂੰ ਲਿਆਂਦਾ ਜਾ ਰਿਹੈ ਭਾਰਤ

ਅਗਸਤਾ-ਵੈਸਟਲੈਂਡ ਹੈਲੀਕਾਪਟਰ ਖ਼ਰੀਦ ਮਾਮਲੇ `ਚ ਕਥਿਤ ਦਲਾਲ ਕ੍ਰਿਸਚੀਅਨ ਮਾਈਕਲ ਨੂੰ ਅੱਜ ਭਾਰਤ ਲਿਆਂਦਾ ਜਾਵੇਗਾ। ਉਸ ਸਨੂੰ ਅੱਜ ਦੁਬਈ ਦੇ ਕੌਮਾਂਤਰੀ ਹਵਾਈ ਅੱਡੇ `ਤੇ ਲਿਆਂਦਾ ਗਿਆ ਹੈ। ਉਸ ਨੂੰ ਲੈ ਕੇ ਵਿਸ਼ੇਸ਼ ਟੀਮ ਅੱਜ ਅੱਧੀ ਰਾਤ ਵੇਲੇ ਕਿਸੇ ਵੀ ਸਮੇਂ ਭਾਰਤ ਪੁੱਜ ਸਕਦੀ ਹੈ।


ਇਸ ਤੋਂ ਪਹਿਲਾਂ ਦੁਬਈ ਦੀ ਇੱਕ ਅਦਾਲਤ ਨੇ ਮਾਈਲ ਦੀ ਭਾਰਤ ਨੂੰ ਹਵਾਲਗੀ ਨੂੰ ਦਰੁਸਤ ਕਰਾਰ ਦਿੱਤਾ ਸੀ। ਮਾਈਕਲ ਨੂੰ ਭਾਰਤ ਸਰਕਾਰ ਦੇ ਕਹਿਣ `ਤੇ ਹੀ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਉਸ ਨੂੰ ਪੁਲਿਸ ਦੇ ਅਪਰਾਧਕ ਜਾਂਚ ਵਿਭਾਗ `ਚ ਰੱਖਿਆ ਗਿਆ ਸੀ।


‘ਖ਼ਲੀਜ ਟਾਈਮਜ਼` ਦੀ ਰਿਪੋਰਟ ਮੁਤਾਬਕ ਮਾਈਕਲ ਦੀ ਭਾਰਤ ਹਵਾਲਗੀ ਇੰਟਰਪੋਲ ਅਤੇ ਸੀਆਈਡੀ ਦੇ ਤਾਲਮੇਲ ਸਦਕਾ ਸੰਭਵ ਹੋ ਸਕੀ ਹੈ।


ਮਾਈਕਲ ਇੰਗਲੈਂਡ ਦਾ ਨਾਗਰਿਕ ਹੈ ਅਤੇ 12 ਸ਼ਾਹੀ ਹੈਲੀਕਾਪਟਰਾਂ ਦੀ ਖ਼ਰੀਦ ਲਈ ਸਾਲ 2007 ਦੇ ਕੰਟਰੈਕਟ ਬਦਲੇ ਉਸੇ ਨੇ ਕਥਿਤ ਤੌਰ `ਤੇ ਰਿਸ਼ਵਤਾਂ ਦੇ ਇੰਤਜ਼ਾਮ ਕਰਵਾਏ ਸਨ। ਇਹ ਹੈਲੀਕਾਪਟਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਹੋਰ ਕਈ ਉੱਚ ਆਗੂਆਂ ਲਈ ਵਰਤੇ ਜਾਣੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Augusta Westland Deal Michael is being extradited to India