ਜੋਸ਼ੀਮਠ ਨਗਰਪਾਲਿਕਾ ਨੇ ਪ੍ਰਵਾਸੀ ਭਾਰਤੀ ਵਪਾਰੀ ਗੁਪਤਾ ਭਰਾਵਾਂ ’ਤੇ ਸਕੀ ਰਿਸੋਰਟ ਓਲੀ ਚ ਆਪਣੇ ਮੁੰਡਿਆਂ ਦੇ ਵਿਆਹ ਦੌਰਾਨ ਗੰਦਗੀ ਅਤੇ ਕੂੜਾ ਫੈਲਾਉਣ ਖਿਲਾਫ ਕਾਰਵਾਈ ਕਰਦਿਆਂ ਢਾਈ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ। ਦਸਿਆ ਜਾ ਰਿਹਾ ਹੈ ਕੀਤੇ ਗਏ ਇਸ ਆਲੀਸ਼ਾਨ ਵਿਆਹਾਂ ਚ 200 ਕਰੋੜ ਰੁਪਏ ਦਾ ਖ਼ਰਚਾ ਆਇਆ ਸੀ।
ਨਗਰਪਾਲਿਕਾ ਦੇ ਅਫਸਰ ਨੇ ਦਸਿਆ ਕਿ ਡੇਢ ਲੱਖ ਰੁਪਏ ਦਾ ਜੁਰਮਾਨਾ ਉੱਥੇ ਖੁੱਲ੍ਹੇ ਚ ਗੰਦਗੀ ਕਰਨ ਲਈ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਕੂਝਾ ਖਿੰਡਾਉਣ ਤੇ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਨਗਰਪਾਲਿਕਾ ਨੇ 8.14 ਲੱਖ ਰੁਪਏ ਦਾ ਬਿੱਲ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਸਾਂਭਣ ਵਾਲੀ ਇਵੈਂਟ ਮੈਨੇਜਮੈਂਟ ਕੰਪਨੀ ’ਤੇ ਓਲੀ ਤੋਂ ਕੂੜਾ ਚੁੱਕਣ ’ਤੇ ਆਏ ਖਰਚ ਦੀ ਵਸੂਲੀ ਵਜੋਂ ਭੇਜਿਆ ਹੈ।
ਦੂਜੇ ਪਾਸੇ ਦੱਖਣੀ ਅਫਰੀਕਾ ਚ ਕਾਰੋਬਾਰ ਕਰਨ ਵਾਲੇ ਗੁਪਤਾ ਭਰਾਵਾਂ ਨੇ ਵੀ ਨਗਰਪਾਲਿਕਾ ਤੋਂ ਸਾਰੇ ਬਿਲ ਚੁਕਾਉਣ ਦੀ ਗੱਲ ਕਹੀ ਹੈ ਤੇ ਉਹ ਜੁਰਮਾਨਾ ਭਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਇਸ ਮਹੀਨੇ 19-20 ਜੂਨ ਨੂੰ ਅਜੇ ਗੁਪਤਾ ਦੇ ਪੁੱਤਰ ਸੂਰਿਆਕਾਂਤ ਅਤੇ 21-22 ਨੂੰ ਅਤੁਲ ਗੁਪਤਾ ਦੇ ਪੁੱਤਰ ਸ਼ਸ਼ਾਂਕ ਦੇ ਔਲੀ ਇਲਾਕੇ ਚ ਵਿਆਹ ਹੋਹਿਆ ਸੀ ਜਿਸ ਕਈ ਵੱਡੀ ਹਸਤੀਆਂ ਨੇ ਮੌਜੂਦਗੀ ਭਰੀ ਸੀ।
.