ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ 18.75 ਫ਼ੀ ਸਦੀ ਵਧ ਗਏ ਆਟੋ–ਰਿਕਸ਼ਿਆਂ ਦੇ ਕਿਰਾਏ

ਦਿੱਲੀ ’ਚ 18.75 ਫ਼ੀ ਸਦੀ ਵਧ ਗਏ ਆਟੋ–ਰਿਕਸ਼ਿਆਂ ਦੇ ਕਿਰਾਏ

ਦਿੱਲੀ ਸਰਕਾਰ ਨੇ ਉੱਪ–ਰਾਜਪਾਲ ਦੀ ਮਨਜ਼ੂਰੀ ਤੋਂ ਬਗ਼ੈਰ ਹੀ ਆਟੋ–ਰਿਕਸ਼ਿਆਂ ਦੇ ਕਿਰਾਏ ਵਧਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਸਾਲ 2013 ਤੋਂ ਬਾਅਦ ਭਾਵ ਛੇ ਸਾਲਾਂ ਪਿੱਛੋਂ ਇਹ ਕਿਰਾਏ ਵਧਾਏ ਗਏ ਹਨ। ਦਿੱਲੀ ਦੇ ਆਟੋ ਰਿਕਸ਼ਾ ਡਰਾਇਵਰਾਂ ਨੇ ਇਸ ਕਿਰਾਇਆ–ਵਾਧੇ ਦੇ ਸਰਕਾਰ ਦੇ ਫ਼ੈਸਲੇ ’ਤੇ ਖ਼ੁਸ਼ੀ ਪ੍ਰਗਟਾਈ ਹੈ। ਨੋਟੀਫ਼ਿਕੇਸ਼ਨ ਭਾਵੇਂ ਪਹਿਲਾਂ ਜਾਰੀ ਹੋ ਗਿਆ ਸੀ ਪਰ ਕਿਰਾਏ ਅੱਜ ਮੰਗਲਵਾਰ ਤੋਂ ਵਧੇ ਹਨ।

 

ਭਾਰਤ ਦੀ ਰਾਜਧਾਨੀ ਦਿੱਲੀ ’ਚ ਇਸ ਵੇਲੇ 90,000 ਤੋਂ ਵੱਧ ਆਟੋ–ਰਿਕਸ਼ਾ ਚੱਲਦੇ ਹਨ। ਇਨ੍ਹਾਂ ਦਾ ਕਿਰਾਇਆ ਮੀਟਰ–ਡਾਊਨ ਹੋਣ ਤੋਂ ਬਾਅਦ ਪਹਿਲੇ 1.5 ਕਿਲੋਮੀਟਰ ਲਈ 25 ਰੁਪਏ ਹੋਵੇਗਾ; ਜੋ ਕਿ ਪਹਿਲਾਂ 2 ਕਿਲੋਮੀਟਰ ਲਈ ਹੁੰਦਾ ਸੀ। ਪ੍ਰਤੀ ਕਿਲੋਮੀਟਰ ਕਿਰਾਇਆ ਵੀ 8 ਰੁਪਏ ਤੋਂ ਵਧਾ ਕੇ 9.5 ਰੁਪਏ ਕਰ ਦਿੱਤਾ ਗਿਆ ਹੈ।

 

 

ਬੀਤੇ ਮਾਰਚ ਮਹੀਨੇ ’ਚ ਕੈਬਿਨੇਟ ਦੀ ਮਨਜ਼ੂਰੀ ਦੇ ਬਾਅਦ ਤੋਂ ਹੀ ਆਟੋ ਕਿਰਾਇਆ ਵਾਧੇ ਦਾ ਫ਼ੈਸਲਾ ਰੁਕਿਆ ਹੋਇਆ ਸੀ। ਦਰਅਸਲ, ਵਿਭਾਗ ਇਹ ਫ਼ਾਈਲ ਲੈਫ਼ਟੀਨੈਂਟ ਗਵਰਨਰ ਦੀ ਮਨਜ਼ੂਰੀ ਲਈ ਲਾਜ਼ਮੀ ਦੱਸ ਰਿਹਾ ਸੀ ਪਰ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਆਖ ਰਹੇ ਸਨ ਕਿ ਲੈਫ਼ਟੀਨੈਂਟ ਗਵਰਨਰ ਕੋਲ ਫ਼ਾਈਲ ਭੇਜਣ ਦੀ ਜ਼ਰੂਰਤ ਨਹੀਂ ਹੈ।

 

 

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਬੁੱਧਵਾਰ ਨੂੰ ਆਟੋ ਕਿਰਾਇਆਂ ’ਚ ਵਾਧਾ ਕਰਨ ਨੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਤੇ ਉਹ ਹੁਕਮ ਅੱਜ ਮੰਗਲਵਾਰ ਤੋਂ ਲਾਗੂ ਹੋ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Auto-Rickshaw fares increase in Delhi without Lt Governor s nod