ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਯਾਤਰੀਆਂ ਨੂੰ ਕੀਤਾ ਜਾਵੇਗਾ ਕੁਆਰੰਟੀਨ? ਸ਼ਹਿਰੀ ਹਵਾਬਾਜੀ ਮੰਤਰੀ ਨੇ ਕਹੀ ਵੱਡੀ ਗੱਲ

25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹਵਾਈ ਸੇਵਾਵਾਂ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਯਾਤਰੀਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ ਜਾਂ ਨਹੀਂ? ਇਸ ਦੌਰਾਨ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਨੂੰ ਕੋਵਿਡ -19 ਦੇ ਲੱਛਣ ਨਹੀਂ ਹਨ ਅਤੇ ਅਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ, ਉਨ੍ਹਾਂ ਨੂੰ ਕੁਆਰੰਟੀਨ ਵਿੱਚ ਭੇਜੇ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ 25 ਮਈ ਤੋਂ ਸ਼ੁਰੂ ਹੋਣ ਵਾਲੀਆਂ ਘਰੇਲੂ ਉਡਾਣ ਸੇਵਾਵਾਂ ਅਤੇ ਭਾਰਤ ਵਿੱਚ 31 ਮਈ ਤੱਕ ਲੌਕਡਾਊਨ ਲਾਗੂ ਹੋਣ ਵਿਚਕਾਰ ਕੋਈ ਵਿਵਾਦ ਨਹੀਂ ਹੈ।
 

ਹਰਦੀਪ ਸਿੰਘ ਪੁਰੀ ਨੇ ਫੇਸਬੁੱਕ 'ਤੇ ਲਾਈਨ ਸੈਸ਼ਨ ਵਿੱਚ ਕਿਹਾ ਕਿ ਅਸੀਂ ਸਾਫ਼ ਕਰ ਚੁੱਕੇ ਹਾਂ ਕਿ ਜੇਕਰ ਕਿਸੇ ਕੋਲ ਅਰੋਗਾ ਸੇਤੂ ਐਪ ਹੈ ਅਤੇ ਇਸ ਦਾ ਸਟੇਟਸ ਗ੍ਰੀਨ ਹੈ ਤਾਂ ਇਹ ਪਾਸਪੋਰਟ ਦੀ ਤਰ੍ਹਾਂ ਹੈ। ਕੋਈ ਵਿਅਕਤੀ ਕਿਉਂ ਕੁਆਰੰਟੀਨ ਚਾਹੇਗਾ। ਪੁਰੀ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਜਾਰੀ ਗਾਈਡਲਾਇਨਜ਼ ਜਾਰੀ ਕੀਤੀ ਗਈ ਹੈ।
 

ਫਲਾਈਟ ਵਿੱਚ ਭੋਜਨ ਕਦੋਂ ਤੋਂ?
ਇਸ ਸਵਾਲ ਦੇ ਜਵਾਬ ਵਿੱਚ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਉਹ ਇਸ ਲਈ ਕੋਈ ਤਰੀਕ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜੇ ਤੁਸੀਂ ਭੋਜਨ ਦੀ ਆਗਿਆ ਦਿੰਦੇ ਹੋ, ਤਾਂ ਕੈਟਰਿੰਗ ਨੂੰ ਸ਼ਾਮਲ ਕਰਨਾ ਪਵੇਗਾ, ਭੋਜਨ ਪਰੋਸਣ ਵੇਲੇ ਮੁਸ਼ਕਲ ਹੋ ਸਕਦੀ ਹੈ। ਅਸੀਂ ਹੁਣੇ ਹੀ 40 ਮਿੰਟ ਤੋਂ ਤਿੰਨ ਘੰਟੇ ਦੀ ਉਡਾਣ ਸ਼ੁਰੂ ਕੀਤੀ ਹੈ। ਪਹਿਲਾਂ ਘਰ ਵਿੱਚ ਖਾਣਾ ਖਾਓ ਅਤੇ ਫਿਰ ਆਓ। ਪਰ ਪਾਣੀ ਪਰੋਸਿਆ ਜਾਵੇਗਾ।
 

ਅਗਸਤ ਤੋਂ ਪਹਿਲਾਂ ਅੰਤਰਰਾਸ਼ਟਰੀ ਉਡਾਣਾਂ
ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਸੀਂ ਅਗਸਤ ਤੋਂ ਪਹਿਲਾਂ ਠੀਕ ਠਾਕ ਗਿਣਤੀ ਵਿੱਚ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਾਂਗੇ। ਵੰਦੇ ਭਾਰਤ ਮਿਸ਼ਨ ਤਹਿਤ ਉਹ 25 ਦਿਨਾਂ ਦੌਰਾਨ 50,000 ਦੇ ਕਰੀਬ ਆਮ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਉਣ ਦੇ ਯੋਗ ਹੋ ਜਾਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aviation Minister Hardeep Puri do not want quarantine for air traveller with green status on Aarogya Setu app