ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਵਾਹਾਂ ਤੋਂ ਬਚੋਂ, CWC ਦੀ ਪਵਿੱਤਰਤਾ ਨੂੰ ਬਣਾਈ ਰੱਖੋ : ਕਾਂਗਰਸ

 
ਕਾਂਗਰਸ ਨੇ ਆਪਣੀ ਸਰਬੋਤਮ ਇਕਾਈ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਦੇ ਅੰਦਰ ਦੀਆਂ ਕੁੱਝ ਕਥਿਤ ਜਾਣਕਾਰੀਆਂ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਮੀਡੀਆ ਅਤੇ ਦੂਜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੀ ਡਬਲਿਊ ਸੀ ਦੀ ਪਵਿੱਤਰਤਾ ਬਣਾਈ ਰੱਖਣ।

 

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇੱਕ ਬਿਆਨ ਵਿੱਚ ਕਿਹਾ, "ਕਾਂਗਰਸ ਵਰਕਿੰਗ ਕਮੇਟੀ ਇਕ ਲੋਕਤੰਤਾਂਰਿਕ ਮੰਚ ਹੈ ਜਿੱਥੇ ਵਿਚਾਰਾਂ ਦਾ ਲੈਣ ਦੇਣ ਹੁੰਦਾ ਹੈ, ਨੀਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਸੁਧਰਾਤਮਕ ਕਦਮ ਚੁੱਕੇ ਜਾਂਦੇ ਹਨ। ਇਸੇ ਲੜੀ ਵਿੱਚ ਸੀਡਬਲਿਊਸੀ ਨੇ 25 ਮਈ ਨੂੰ ਆਪਣੇ ਵਿਚਾਰ ਪ੍ਰਗਟ ਕੀਤੇ।

 

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੀਡੀਆ ਅਤੇ ਹੋਰਨਾਂ ਲੋਕਾਂ ਤੋਂ ਉਮੀਦ ਕਰਦੀ ਹੈ ਕਿ ਉਹ ਸੀ ਡਬਲਿਊ ਸੀ ਬੰਦ ਕਮਰੇ ਵਿਚ ਬੈਠਕ ਦੀ ਅਖੰਡਤਾ ਬਰਕਰਾਰ ਰੱਖਣਗੇ। ਮੀਡੀਆ ਦੀਆਂ ਅਫਵਾਹਾਂ ਅਤੇ ਗਪਸ਼ਪ ਬੇਲੋੜੀਆਂ ਹਨ।

 

ਦਰਅਸਲ, ਲੋਕ ਸਭਾ ਚੋਣਾਂ ਵਿੱਚ ਕਾਂਗਰਸ ਹੀ ਹਾਰ ਤੋਂ ਬਾਅਦ ਬੁਲਾਈ ਸੀਡਬਲਿਊਸੀ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਬਹੁਤ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਇਸ ਸਬੰਧ ਵਿੱਚ ਵੀ ਬਹੁਤ ਸਾਰੀਆਂ ਖ਼ਬਰਾਂ ਆਈਆਂ ਸਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Avoid rumors maintain the CWC s integrity says Congress