ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀਆਂ ਅਫ਼ਵਾਹਾਂ ਤੋਂ ਬਚੋ, 'ਨਮਸਤੇ' ਦੀ ਆਦਤ ਬਣਾਓ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਨੂੰ ਜਨ ਔਸ਼ਧੀ ਦਿਵਸ ਮੌਕੇ ਵੀਡੀਓ ਕਾਂਫ਼ਰੰਸਿੰਗ ਰਾਹੀਂ ਵੱਖ-ਵੱਖ ਜਨ ਔਸ਼ਧੀ ਕੇਂਦਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਿਹਤ ਮੰਤਰੀ ਜੇਪੀ ਨੱਡਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਸੁਣੀ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਨ ਔਸ਼ਧੀ ਕੇਂਦਰਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਸਭ ਤੋਂ ਪਹਿਲਾਂ ਅਸਾਮ ਦੇ ਗੁਹਾਟੀ ਵਿੱਚ ਮੌਜੂਦ ਕੇਂਦਰ ਦੇ ਵਰਕਰਾਂ ਨਾਲ ਗੱਲਬਾਤ ਕੀਤੀ।
 

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਾਇਰਸ ਬਾਰੇ ਕਿਹਾ, "ਮੈਂ ਕੋਰੋਨਾ ਵਾਇਰਸ ਬਾਰੇ ਸਾਰੇ ਦੇਸ਼ ਵਾਸੀਆਂ ਲਈ ਪ੍ਰਾਰਥਨਾ ਕਰਦਾ ਹਾਂ ਕਿ ਉਹ ਕਿਸੇ ਵੀ ਕਿਸਮ ਦੀ ਅਫ਼ਵਾਹਾਂ ਤੋਂ ਬਚਣ। ਕੋਈ ਵੀ ਸਮੱਸਿਆ ਹੋਣ 'ਤੇ ਤੁਰੰਤ ਆਪਣੇ ਡਾਕਟਰ ਦੀ ਸਲਾਹ ਲਓ। ਪੂਰੀ ਦੁਨੀਆ ਹੁਣ ਨਮਸਤੇ ਦੀ ਆਦਤ ਪਾ ਰਹੀ ਹੈ। ਸਾਨੂੰ ਇਨ੍ਹਾਂ ਦਿਨਾਂ 'ਚ ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰਨਾ ਚਾਹੀਦਾ ਹੈ।"
 

 

ਪੀਐਮ ਮੋਦੀ ਨੇ ਕਿਹਾ, "ਕੈਂਸਰ ਦੀ ਦਵਾਈ ਬਾਜ਼ਾਰ 'ਚ 6500 ਰੁਪਏ ਦੀ ਕੀਮਤ 'ਚ ਉਪਲੱਬਧ ਹੈ ਪਰ ਇਹ ਦਵਾਈਆਂ ਜਨ ਔਸ਼ਧੀ ਕੇਂਦਰ ਵਿੱਚ ਸਿਰਫ਼ 850 ਰੁਪਏ ਦੀ ਕੀਮਤ 'ਤੇ ਮਿਲ ਰਹੀਆਂ ਹਨ। ਇਸ ਤਰ੍ਹਾਂ ਸਿਹਤ ਦੇਖਭਾਲ ਦੀ ਲਾਗਤ ਘੱਟ ਗਈ ਹੈ। ਕਰੋੜਾਂ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਿਆ ਹੈ।
 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਜੈਨਰਿਕ ਦਵਾਈਆਂ ਬਾਰੇ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਅੱਜ ਜ਼ਰੂਰੀ ਦਵਾਈਆਂ ਦੀ ਕੀਮਤ 1000 ਰੁਪਏ ਤੋਂ ਵੱਧ ਨਾ ਹੋਣ ਦੇ ਨਿਯਮ ਨਾਲ ਲੋਕਾਂ ਦੇ 12 ਹਜ਼ਾਰ ਕਰੋੜ ਰੁਪਏ ਬਚੇ ਹਨ। ਆਯੁਸ਼ਮਾਨ ਯੋਜਨਾ ਤਹਿਤ 90 ਲੱਖ ਦੇ ਕਰੀਬ ਗਰੀਬ ਲੋਕਾਂ ਨੂੰ ਲਾਭ ਮਿਲਿਆ ਹੈ। ਪੁਰਾਣੇ ਤਜ਼ਰਬਿਆਂ ਦੇ ਅਧਾਰ 'ਤੇ ਕੁਝ ਲੋਕ ਇਹ ਵੀ ਸੋਚਦੇ ਹਨ ਕਿ ਇੰਨੀ ਸਸਤੀ ਦਵਾਈ ਕਿਵੇਂ ਹੋ ਸਕਦੀ ਹੈ, ਕੀ ਇਸ ਵਿੱਚ ਕੋਈ ਖੋਟ ਹੈ। ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਡਾਕਟਰ ਕੁਝ ਖਾਸ ਹਾਲਤਾਂ ਨੂੰ ਛੱਡ ਕੇ ਸਿਰਫ ਜੈਨਰਿਕ ਦਵਾਈਆਂ ਹੀ ਲਿਖਣ। ਮੈਂ ਤੁਹਾਨੂੰ ਸਾਰੇ ਲਾਭਪਾਤਰੀਆਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਆਪਣੇ ਤਜ਼ਰਬੇ ਸਾਂਝੇ ਕਰੋ।"

 

 

ਦੇਸ਼ ਭਰ 'ਚ 6200 ਜਨ ਔਸ਼ਧੀ ਕੇਂਦਰ :
ਭਾਰਤ 'ਚ 728 ਜ਼ਿਲ੍ਹਿਆਂ ਵਿੱਚੋਂ 700 ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰ ਸ਼ੁਰੂ ਕੀਤੇ ਗਏ ਹਨ। ਇਸ ਸਮੇਂ ਇੱਥੇ 6200 ਜਨ ਔਸ਼ਧੀ ਕੇਂਦਰ ਹਨ, ਜਿਥੋਂ ਵੱਖ-ਵੱਖ ਬਿਮਾਰੀਆਂ ਲਈ ਦਵਾਈਆਂ ਅਤੇ ਸਰਜੀਕਲ ਸਮਾਨ ਉਪਲੱਬਧ ਕਰਵਾਏ ਜਾਂਦੇ ਹਨ। ਜਨ ਔਸ਼ਧੀ ਹਫ਼ਤਾ 1 ਤੋਂ 7 ਮਾਰਚ ਤੱਕ ਮਨਾਇਆ ਗਿਆ।

 

ਜੰਮੂ ਅਤੇ ਕਸ਼ਮੀਰ ਦੇ ਵਿਕਾਸ 'ਚ ਆਈ ਤੇਜ਼ੀ :
ਪੀਐਮ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਵਿੱਚ ਤੇਜ਼ੀ ਆਈ ਹੈ। ਸੂਬੇ 'ਚ 2 ਏਮਜ਼ ਅਤੇ ਹੋਰ ਮੈਡੀਕਲ ਕਾਲਜਾਂ ਦੀ ਉਸਾਰੀ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਡੇਢ ਸਾਲ 'ਚ 3 ਲੱਖ ਤੋਂ ਵੱਧ ਲੋਕ ਆਯੁਸ਼ਮਾਨ ਯੋਜਨਾ ਨਾਲ ਜੁੜੇ ਹਨ। 3 ਲੱਖ ਬਜ਼ੁਰਗਾਂ, ਔਰਤਾਂ ਅਤੇ ਅਪਾਹਜ਼ਾਂ ਨੂੰ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Avoid rumors related to Corona Virus say namaste instead of shaking hands says PM Modi