ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ੈਰਕਾਨੂੰਨੀ ਗਰਭਪਾਤ ਕਰਨ ਲਈ ਹਸਪਤਾਲ ਮਾਲਕ, ਮਹਿਲਾ ਡਾਕਟਰ ਸਣੇ 12 ਵਿਰੁਧ FIR

ਗ਼ੈਰਕਾਨੂੰਨੀ ਗਰਭਪਾਤ ਕਰਨ ਲਈ ਹਸਪਤਾਲ ਮਾਲਕ, ਮਹਿਲਾ ਡਾਕਟਰ ਸਣੇ 12 ਵਿਰੁਧ FIR

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਫਿਦੋਂ ਸਥਿਤ ਲੀਲਾਵਤੀ ਹਸਪਤਾਲ ਵਿੱਚ ਗ਼ੈਰ ਕਾਨੂੰਨੀ ਗਰਭਪਾਤ ਦੇ ਮਾਮਲੇ ਵਿੱਚ ਪੁਲਿਸ ਨੇ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਦੀ ਸ਼ਿਕਾਇਤ ’ਤੇ ਹਸਪਤਾਲ ਸੰਚਾਲਕ, ਡਾਕਟਰਾਂ, ਮਹਿਲਾ ਡਾਕਟਰਾਂ, ਸਟਾਫ਼ ਸਮੇਤ 12 ਵਿਅਕਤੀਆਂ ਖ਼ਿਲਾਫ਼ ਗ਼ੈਰਕਾਨੂੰਨੀ ਗਰਭਪਾਤ ਕਰਵਾਉਣ ਅਤੇ ਧੋਖਾਧੜੀ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
 

ਬੁੱਧਵਾਰ ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ: ਪ੍ਰਭੂ ਦਿਆਲ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸਫਿਦੋਂ ਦੇ ਲੀਲਾਵਤੀ ਹਸਪਤਾਲ ਵਿੱਚ ਗ਼ੈਰ ਕਾਨੂੰਨੀ ਗਰਭਪਾਤ ਕੀਤਾ ਜਾਂਦਾ ਹੈ, ਜਦੋਂ ਕਿ ਹਸਪਤਾਲ ਗਰਭਪਾਤ ਲਈ ਰਜਿਸਟਰਡ ਵੀ ਨਹੀਂ ਹੈ।

 

ਸ਼ਿਕਾਇਤ ਵਿੱਚ ਦਿਆਲ ਨੇ ਕਿਹਾ ਹੈ ਕਿ ਹਸਪਤਾਲ ਸੰਚਾਲਕ ਡਾ. ਅਨਿਲ ਆਪਣੇ ਸਟਾਫ਼ ਦੀ ਮਿਲੀਭੁਗਤ ਅਤੇ ਇਕ ਭਾਰੀ ਰਕਮ ਨਾਲ ਗ਼ੈਰ ਕਾਨੂੰਨੀ ਗਰਭਪਾਤ ਦਾ ਇੱਕ ਰੈਕੇਟ ਚਲਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਨੇ ਛਾਪੇ ਮਾਰੇ ਅਤੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਸ਼ਾਹਪੁਰ ਦੀ ਵਸਨੀਕ ਰੀਤੂ, ਪਿੰਡ ਸਿੰਗਾਨਾ ਦਾ ਵਸਨੀਕ ਅੰਨੂ ਦਾ ਨਾਜਾਇਜ਼ ਤੌਰ 'ਤੇ ਗਰਭਪਾਤ ਕੀਤਾ ਗਿਆ ਸੀ, ਜਿਸ ਵਿੱਚ ਦੋਵਾਂ ਦੇ ਪਰਿਵਾਰਾਂ ਵਾਲਿਆਂ ਨੇ ਵੀ ਸਹਾਇਤਾ ਕੀਤੀ ਸੀ।
 

ਉਨ੍ਹਾਂ ਕਿਹਾ ਕਿ ਗ਼ੈਰ ਕਾਨੂੰਨੀ ਗਰਭਪਾਤ ਹੋਣ ਤੋਂ ਬਾਅਦ ਭਰੂਣ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਅਤੇ ਦੋਵੇਂ ਗ਼ੈਰ ਕਾਨੂੰਨੀ ਗਰਭਪਾਤ 2-3 ਦਸੰਬਰ ਦੀ ਰਾਤ ਨੂੰ ਕੀਤੇ ਗਏ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲੀਲਾਵਤੀ ਹਸਪਤਾਲ ਦੇ ਡਾਇਰੈਕਟਰ ਡਾ. ਅਨਿਲ ਹਰਿਆਣਾ ਵਿੱਚ ਪ੍ਰੈਕਟਿਸ ਲਈ ਰਜਿਸਟਰਡ ਹੀ ਨਹੀਂ ਹੈ।


ਸਫੀਦੋਂ ਥਾਣਾ ਪੁਲਿਸ ਨੇ ਦਿਆਲ ਦੀ ਸ਼ਿਕਾਇਤ ਉੱਤੇ ਲੀਲਾਵਤੀ ਹਸਪਤਾਲ ਦੇ ਸੰਚਾਲਕ ਅਨਿਲ, ਲੇਡੀ ਡਾਕਟਰ ਸ਼ਾਂਤੀ, ਸਟਾਫ਼ ਨਰਸ ਸਰੋਜ, ਮੋਨਿਕਾ ਸਣੇ 12 ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Awaidh roop se abortion karne par Lilavati Hospital ke maalik aur mahila doctor sahit 12 par FIR