ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਵੰਤੀਪੋਰਾ : ਮੁਕਾਬਲੇ 'ਚ ਦੋ ਅੱਤਵਾਦੀ ਢੇਰ, ਦੋ ਜਵਾਨ ਵੀ ਜ਼ਖਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੋਰਾ ਇਲਾਕੇ 'ਚ ਇੱਕ ਵੱਡੇ ਹਮਲੇ ਦੀ ਸਾਜਿਸ਼ ਨੂੰ ਅੰਜਾਮ ਦੇਣ ਦਾ ਮੌਕਾ ਤਲਾਸ਼ ਰਹੇ ਜੈਸ਼-ਏ-ਮੁਹੰਮਦ ਦੇ ਡਿਵੀਜ਼ਨਲ ਕਮਾਂਡਰ ਕਾਰੀ ਯਾਸਿਰ ਸਮੇਤ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਤ੍ਰਾਲ 'ਚ ਘੇਰਾ ਪਾਇਆ ਹੋਇਆ ਹੈ। ਸਨਿੱਚਰਵਾਰ ਸਵੇਰ ਤੋਂ ਜਾਰੀ ਇਸ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਹਾਲਾਂਕਿ ਇਸ ਮੁਕਾਬਲੇ 'ਚ ਦੋ ਜਵਾਨ ਵੀ ਜ਼ਖਮੀ ਹੋਏ ਹਨ। ਦੋਵੇਂ ਜ਼ਖਮੀ ਜਵਾਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲੇ ਵੀ ਇੱਕ ਅੱਤਵਾਦੀ ਦੇ ਲੁਕੇ ਹੋਣ ਦੀ ਸੂਚਨਾ ਹੈ। ਦੋਵੇਂ ਪਾਸਿਉਂ ਗੋਲੀਬਾਰੀ ਜਾਰੀ ਹੈ।
 

 

ਬੀਤੇ ਬੁੱਧਵਾਰ ਨੂੰ ਕਾਰੀ ਯਾਸਿਰ ਦੇ ਇੱਕ ਸਾਥੀ ਅਬੂ ਸੈਫੁੱਲਾ ਨੂੰ ਨਗੀਨਦਰ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਮਾਰ ਦਿੱਤਾ ਸੀ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕਾਰੀ ਯਾਸਿਰ ਆਪਣੇ ਸਾਥੀਆਂ ਸਮੇਤ ਗਣਤੰਤਰ ਦਿਵਸ 'ਤੇ ਅਵੰਤੀਪੋਰ ਅਤੇ ਉਸ ਦੇ ਆਸਪਾਸ ਇਲਾਕਿਆਂ 'ਚ ਹਮਲੇ ਦੀ ਸਾਜਿਸ਼ ਨੂੰ ਅੰਜਾਮ ਦੇਣ ਵਾਲਾ ਸੀ। ਇਸੇ ਲਈ ਉਹ ਬੀਤੇ ਮੰਗਲਵਾਰ ਨੂੰ ਖੈਰੂ ਇਲਾਕੇ 'ਚ ਆਪਣੇ ਸਾਥੀਆਂ ਨਾਲ ਮੁਲਾਕਾਤ ਲਈ ਆਇਆ ਸੀ। ਸੁਰੱਖਿਆ ਬਲਾਂ ਨੂੰ ਇਸ ਮੁਲਾਕਾਤ ਦੀ ਭਿਣਕ ਮਿਲ ਗਈ ਸੀ ਅਤੇ ਉਸੇ ਸਮੇਂ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਸੀ। ਕਾਰੀ ਯਾਸਿਰ ਉਸ ਸਮੇਂ ਘੇਰਾਬੰਦੀ ਤੋਂ ਬੱਚ ਨਿਕਲਿਆ ਸੀ।
 

ਅਗਲੇ ਦਿਨ ਬੁੱਧਵਾਰ ਨੂੰ ਜਮਤਰਾਗ ਤੋਂ ਲਗਭਗ ਦੋ ਕਿਲੋਮੀਟਰ ਅੱਗੇ ਨਗੀਨਦਰ 'ਚ ਸੁਰੱਖਿਆ ਬਲਾਂ ਨੇ ਜੈਸ਼ ਅੱਤਵਾਦੀਆਂ ਨੂੰ ਦੁਬਾਰਾ ਘੇਰ ਲਿਆ ਸੀ ਅਤੇ ਸੈਫੁੱਲਾ ਮਾਰਿਆ ਗਿਆ ਸੀ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜੈਸ਼ ਕਮਾਂਡਰ ਕਾਰੀ ਯਾਸਿਰ ਦੇ ਹਰਪਰਿਗਾਮ, ਅਵੰਤੀਪੁਰ 'ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਸੁਰੱਖਿਆ ਬਲਾਂ ਨੇ ਉਸੇ ਸਮੇਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਜਵਾਨਾਂ ਨੂੰ ਕੋਲ ਆਉਂਦਿਆਂ ਵੇਖ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Awantipora encounter In the exchange of fire two terrorists have been killed