ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਮਾਮਲੇ 'ਤੇ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਹੀ ਅਹਿਮ ਗੱਲ

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਸਕੱਤਰ ਮੌਲਾਨਾ ਉਮਰੇਨ ਮਹਿਫੂਜ਼ ਰਹਿਮਾਨੀ ਸੋਮਵਾਰ ਨੂੰ ਮੇਰਠ ਆਏ। ਉਨ੍ਹਾਂ ਨੇ ਜਾਮੀਆ ਮਦਨੀਆ ਹਾਪੁਰ ਰੋਡ ਵਿਖੇ ਕਰਵਾਏ ਦਾਰੂਲ ਕਜ਼ਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

 

ਸੋਮਵਾਰ ਸਵੇਰੇ ਮਦਰੱਸਾ ਜਾਮੀਆ ਮਦਨੀਆ ਪਹੁੰਚਦਿਆਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਸਕੱਤਰ ਮੌਲਾਨਾ ਉਮਰੇਨ ਮਹਿਫੂਜ਼ ਰਹਿਮਾਨੀ ਨੇ ਦਾਰੂਲ ਕਜ਼ਾ ਦਾ ਜਾਇਜ਼ਾ ਲਿਆ। ਸ਼ਹਿਰ ਦੇ ਦਾਰੂਲ ਕਜ਼ਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਮੇਰਠ ਦੇ ਮੁਫਤੀ ਹਸਨ ਕਾਸਮੀ ਨੇ ਰਿਪੋਰਟ ਪੇਸ਼ ਕੀਤੀ।

 

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਅਦਾਲਤ ’ਤੇ ਪੂਰਾ ਵਿਸ਼ਵਾਸ ਹੈ ਤੇ ਅਯੁੱਧਿਆ ਕੇਸ ਨਿਰਪੱਖ ਫੈਸਲੇ ਨਾਲ ਆਵੇਗਾ। ਅਯੁੱਧਿਆ ਮਾਮਲੇ ਚ ਅਦਾਲਤ ਦੇ ਫੈਸਲੇ ਨੂੰ ਸਾਰਿਆਂ ਦੁਆਰਾ ਪ੍ਰਵਾਨ ਕਰ ਲਿਆ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਫੈਸਲਾ ਮੁਸਲਮਾਨਾਂ ਦੇ ਹੱਕ ਚ ਆਵੇਗਾ। ਇਹ ਵੀ ਕਿਹਾ ਕਿ ਜੋ ਵੀ ਫੈਸਲਾ ਆਵੇਗਾ, ਉਹ ਸਭ ਨੂੰ ਮੰਨਣਯੋਗ ਹੋਵੇਗਾ। ਸਮਝੌਤੇ ਦਾ ਸਮਾਂ ਖ਼ਤਮ ਹੋ ਗਿਆ ਹੈ।

 

ਉਨ੍ਹਾਂ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਉਹ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨ ਤੇ ਜੋ ਵੀ ਫੈਸਲਾ ਆਵੇ, ਸਭ ਨੂੰ ਸਵੀਕਾਰਿਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਦਾਰੂਲ ਕਜ਼ਾ ਅਦਾਲਤਾਂ ਦੀ ਮਦਦਗਾਰ ਅਦਾਰਾ ਹੈ ਜਿਹੜਾ ਕਿ ਅਦਾਲਤਾਂ ਤੋਂ ਮੁਕੱਦਮੇ ਦਾ ਭਾਰ ਘਟਾਉਂਦੀ ਹੈ। ਪੂਰੇ ਦੇਸ਼ ਚ ਇਹ ਸੰਵਿਧਾਨ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਤਲਾਕ ਮਾਮਲੇ ਵਿੱਚ ਕਾਨੂੰਨ ਦੀ ਥਾਂ ਜਾਗਰੂਕਤਾ ਦੀ ਲੋੜ ਸੀ। ਸਰਕਾਰ ਨੇ ਇਸ ਮਾਮਲੇ ਵਿੱਚ ਬੇਲੋੜੀ ਦਖਲ ਅੰਦਾਜੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya case Muslim Personal Law Board says will obey Supreme Court Verdict