ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਕੇਸ: ਸੁਪਰੀਮ ਕੋਰਟ ਨੇ ਸਾਰੀਆਂ ਪੁਨਰ ਵਿਚਾਰ ਪਟੀਸ਼ਨਾਂ ਕੀਤੀਆਂ ਰੱਦ

ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਰੀਆਂ ਪੁਨਰਵਿਚਾਰ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਦੱਸ ਦੇਈਏ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਅਯੁੱਧਿਆ ਵਿੱਚ 2.77 ਏਕੜ ਰਕਬੇ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਕਰ ਦਿੱਤਾ ਸੀ। 

 

ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਚੈਂਬਰ ਵਿੱਚ ਇਨ੍ਹਾਂ ਪੁਨਰ ਵਿਚਾਰਾਂ ਪਟੀਸ਼ਨਾਂ ‘ਤੇ ਵਿਚਾਰ ਕੀਤਾ। ਬੈਂਚ ਦੇ ਹੋਰਨਾਂ ਮੈਂਬਰਾਂ ਵਿੱਚ ਜਸਟਿਸ ਧਨੰਜੈ ਵਾਈ ਚੰਦਰਚੁਦ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਐਸ ਅਬਦੁਲ ਨਜ਼ੀਰ ਅਤੇ ਜਸਟਿਸ ਸੰਜੀਵ ਖੰਨਾ ਸ਼ਾਮਲ ਹਨ।
 

 

ਫ਼ੈਸਲਾ ਸੁਣਾਉਣ ਲਈ ਸੰਵਿਧਾਨਕ ਬੈਂਚ ਦੀ ਪ੍ਰਧਾਨਗੀ ਕਰ ਰਹੇ ਚੀਫ਼ ਜਸਟਿਸ ਰੰਜਨ ਗੋਗੋਈ ਹੁਣ ਸੇਵਾ ਮੁਕਤ ਹੋ ਗਏ ਹਨ, ਇਸ ਲਈ ਜਸਟਿਸ ਸੰਜੀਵ ਖੰਨਾ ਨੂੰ ਉਨ੍ਹਾਂ ਦੀ ਜਗ੍ਹਾ ਸੰਵਿਧਾਨਕ ਬੈਂਚ ਵਿੱਚ ਸ਼ਾਮਲ ਕੀਤਾ ਗਿਆ ਹੈ।
 

 

ਸੰਵਿਧਾਨਕ ਬੈਂਚ ਚੈਂਬਰ ਵਿੱਚ ਕੁੱਲ 18 ਪੁਨਰ ਵਿਚਾਰ ਪਟੀਸ਼ਨਾਂ 'ਤੇ ਅਦਾਲਤ ਦੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਏਜੰਡੇ ਅਨੁਸਾਰ ਵਿਚਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਨੌਂ ਪਟੀਸ਼ਨਾਂ ਇਸ ਕੇਸ ਵਿੱਚ ਨੌਂ ਧਿਰਾਂ ਨਾਲ ਸਬੰਧਤ ਹਨ, ਜਦੋਂ ਕਿ ਬਾਕੀ ਤੀਜੀ ਪਟੀਸ਼ਨਾਂ ਤੀਜੀ ਧਿਰਾਂ ਦੁਆਰਾ ਦਾਇਰ ਕੀਤੀਆਂ ਗਈਆਂ ਸਨ। 

 

2 ਦਸੰਬਰ ਨੂੰ ਪਹਿਲੀ ਮੁੜ ਵਿਚਾਰ ਪਟੀਸ਼ਨ ਪਹਿਲਾਂ ਮੂਲ ਵਾਦੀ ਐਮ ਸਿਦਿਦਕ ਦੇ ਕਾਨੂੰਨੀ ਵਾਰਸ ਮੌਲਾਨਾ ਸਯਦ ਅਸ਼ਹਦ ਰਸ਼ੀਦੀ ਨੇ ਦਾਇਰ ਕੀਤੀ ਕੀਤੀ ਸੀ।
ਇਸ ਤੋਂ ਬਾਅਦ ਛੇ ਦਸੰਬਰ ਨੂੰ ਮੌਲਾਨਾ ਮੁਫਤੀ ਹਸੁਬੱਲਾ, ਮੁਹੰਮਦ ਉਮਰ, ਮੌਲਾਣਾ ਮਹਿਫੂਜੂਰ ਰਹਿਮਾਨ, ਹਾਜੀ ਮਹਿਬੂਬ ਅਤੇ ਮਿਸਬਾਹੂਦੀਨ ਨੇ ਦਾਇਰ ਕੀਤੀ। ਇਸ ਸਾਰੇ ਮੁੜਵਿਚਾਰ ਪਟੀਸ਼ਨਾਂ ਨੂੰ ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਦਾ ਸਮਰੱਥਨ ਪ੍ਰਾਪਤ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya case Supreme Court dismisses all review petition