ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ `ਚ ਅਯੁੱਧਿਆ ਮਾਮਲੇ ਦੀ ਸੁਣਵਾਈ ਟਲੀ

ਸੁਪਰੀਮ ਕੋਰਟ `ਚ ਅਯੁੱਧਿਆ ਮਾਮਲੇ ਦੀ ਸੁਣਵਾਈ ਟਲੀ

ਅਯੁੱਧਿਆ ਦੀ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਨੂੰ ਤਿੰਨ ਹਿੱਸਿਆਂ `ਚ ਵੰਡਣ ਵਾਲੇ 2010 ਦੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਖਿਲਾਫ ਦਾਇਰ ਪਟੀਸ਼ਨਾਂ `ਤੇ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਸੁਪਰੀਮ ਕੋਰਟ `ਚ ਸੁਣਵਾਈ ਟਲ ਗਈ। ਹੁਣ ਇਸ ਮਾਮਲੇ `ਚ ਅਗਲੇ ਸਾਲ ਜਨਵਰੀ ਤੱਕ ਨਵੀਆਂ ਤਰੀਕਾਂ ਦਾ ਫੈਸਲਾ ਕੀਤਾ ਜਾ ਸਕਦਾ ਹੈ।


ਮੁੱਖ ਜੱਜ ਰੰਜਨ ਗੋਗੋਈ ਅਤੇ ਜੱਜ ਸੰਜੇ ਕਿਸ਼ਨ ਕੌਲ ਤੇ ਜੱਜ ਕੇ ਐਮ ਜੋਸਫ ਦੇ ਬੈਂਚ ਨੇ ਇਸ ਮਾਮਲੇ `ਚ ਦਾਇਰ ਅਪੀਲਾਂ `ਤੇ ਸੁਣਵਾਈ ਕੀਤੀ।


ਸਰਵ ਉਚ ਅਦਾਲਤ ਨੇ 27 ਸਤੰਬਰ ਨੂੰ 1994 ਦੇ ਆਪਣੇ ਉਸ ਫੈਸਲੇ `ਤੇ ਪੁਨਰਵਿਚਾਰ ਦੇ ਮੁੱਦੇ ਨੂੰ ਪੰਜ ਜੱਜਾਂ ਵਾਲੇ ਸੰਵਿਧਾਨ ਬੈਂਚ ਨੂੰ ਸੌਪਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ `ਚ ਕਿਹਾ ਗਿਆ ਸੀ ਕਿ ਮਸਜਿਦ ਇਸਲਾਮ ਦਾ ਜ਼ਰੂਰੀ ਅੰਗ ਨਹੀਂ ਹੈ। ਇਹ ਮੁੱਦਾ ਅਯੁੱਧਿਆ ਭੂਮੀ ਵਿਵਾਦ ਦੀ ਸੁਣਵਾਈ ਦੌਰਾਨ ਉਠਿਆ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya dispute Ram janambhumi Babri Masjid land case Supreme Court hearing on petitions against Allahabad High Court verdict on Ayodhya dispute today