ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਦੇ ਹਿੰਦੂਆਂ ਨੇ ਮੁਸਲਿਮ ਕਬਰਿਸਤਾਨ ਲਈ ਕੀਤੀ ਜ਼ਮੀਨ ਦਾਨ

ਅਯੁੱਧਿਆ ਦੇ ਹਿੰਦੂਆਂ ਨੇ ਮੁਸਲਿਮ ਕਬਰਿਸਤਾਨ ਲਈ ਕੀਤੀ ਜ਼ਮੀਨ ਦਾਨ

ਅਯੁੱਧਿਆ ਹਾਲੇ ਤੱਕ ਸਿਰਫ਼ ਮੰਦਰ–ਮਸਜਿਦ ਦੇ ਝਗੜੇ ਲਈ ਜਾਣਿਆ ਜਾਂਦਾ ਰਿਹਾ ਹੈ ਪਰ ਹੁਣ ਇੱਥੇ ਹਿੰਦੂ–ਮੁਸਲਿਮ ਭਾਈਚਾਰੇ ਦੀ ਅਜਿਹੀ ਮਿਸਾਲ ਪੇਸ਼ ਕੀਤੀ ਗਹੀ ਹੈ, ਜਿਸ ਦੀ ਚੁਪਾਸਿਓਂ ਸ਼ਲਾਘਾ ਹੋ ਰਹੀ ਹੈ।

 

 

ਗੋਸਾਈਂਗੰਜ ਦੇ ਬੇਲਵਾਰੀ ਖ਼ਾਨ ਦੇ ਹਿੰਦੂਆਂ ਨੇ ਮੁਸਲਮਾਨਾਂ ਨੂੰ ਕਬਰਿਸਤਾਨ ਲਈ ਜ਼ਮੀਨ ਦਾਨ ਵਿੱਚ ਦਿੱਤੀ ਹੈ। ਰੀਦਾਂਦ ਮਹਾਰਾਜ ਨੇ ਦੱਸਿਆ ਕਿ ਸੈਂਕੜੇ ਸਾਲਾਂ ਤੋਂ ਗੋਸਾਈਂਗੰਜ ਨਗਰ ਤੇ ਆਲੇ–ਦੁਆਲੇ ਦੇ ਮੁਸਲਮਾਨ ਇਸ ਜ਼ਮੀਨ ਨੂੰ ਕਬਰਿਸਤਾਨ ਵਜੋਂ ਵਰਤਦੇ ਆਏ ਹਨ ਪਰ ਮਾਲਕਾਨਾ ਹੱਕ ਲਈ ਜ਼ਮੀਨ ਹੁਣ ਤੱਕ ਦੋਵੇਂ ਭਾਈਚਾਰਿਆਂ ਵਿਚਾਲੇ ਵਿਵਾਦ ਦਾ ਕਾਰਨ ਰਹੀ ਹੈ।

 

 

ਸਥਾਨਕ ਸੰਤ ਸੂਰਜ ਕੁਮਾਰ ਝਿਨਕਨ ਮਹਾਰਾਜ ਤੇ ਅੱਠ ਹੋਰ ਹਿੱਸੇਦਾਰਾਂ ਨੇ ਵਿਵਾਦ ਨੂੰ ਸਦਾ ਲਈ ਖ਼ਤਮ ਕਰਨ ਵਾਸਤੇ 20 ਜੂਨ ਨੂੰ 1.25 ਬਿੱਘਾ ਜ਼ਮੀਨ ਲਈ ਰਜਿਸਟਰਡ ਡੀਡ ਉੱਤੇ ਹਸਤਾਖਰ ਕੀਤੇ।

 

 

ਉਨ੍ਹਾਂ ਦੱਸਿਆ ਕਿ ਅਸੀਂ ਲੋਕਾਂ ਨੇ ਆਪਣੇ ਪੁਰਖਿਆਂ ਨੂੰ ਦਿੱਤਾ ਵਚਨ ਨਿਭਾਉਂਦਿਆਂ ਖਤੌਨੀ ਵਿੱਚ ਚੱਲੇ ਆ ਰਹੇ ਆਪਣੇ ਮਾਲਿਕਾਨਾ ਹੱਕ ਨੂੰ ਖ਼ਤਮ ਕਰਦਿਆਂ ਮੁਸਲਿਮ ਕਬਰਿਸਤਾਨ ਕਮੇਟੀ ਦੇ ਹੱਕ ਵਿੱਚ ਰਜਿਸਟ੍ਰੇਸ਼ਨ ਦਾਨ–ਪੱਤਰ ਲਿਖ ਦਿੱਤਾ ਹੈ।

 

 

ਜ਼ਮੀਨ ਦੀ ਮਾਲਕੀ ਵਾਲੇ ਦਸਤਾਵੇਜ਼ ’ਤੇ ਹਸਤਾਖਰ ਕਰਨ ਵਾਲੇ ਬਾਕੀ ਦੇ ਵਿਅਕਤੀਆਂ ਦੇ ਨਾਂਅ ਹਨ: ਰਾਮ ਪ੍ਰਕਾਸ਼ ਬਬਲੂ, ਰਾਮ ਸਿੰਗਾਰ ਪਾਂਡੇ, ਰਾਮ ਸ਼ਬਦ, ਜੀਆ ਰਾਮ, ਸੁਭਾਸ਼ ਚੰਦਰ, ਰੀਤਾ ਦੇਵੀ, ਵਿੰਧੀਆਚਲ ਤੇ ਅਵਧੇਸ਼ ਪਾਂਡੇ।

 

 

ਮੁਸਲਿਮ ਭਾਈਚਾਰੇ ਨੇ ਇਸ ਪਹਿਲ ਦਾ ਸੁਆਗਤ ਕੀਤਾ ਹੈ। ਕਬਰਿਸਤਾਨ ਕਮੇਟੀ ਦੇ ਪ੍ਰਧਾਨ ਉਵੈਸ ਅਨਸਾਰੀ ਨੇ ਕਿਹਾ ਕਿ ਡੀਡ ਹੁਣ ਕਬਰਿਸਤਾਨ ਕਮੇਟੀ, ਗੋਸਾਈਂਗੰਜ ਦੇ ਹੱਕ ਵਿੱਚ ਹੈ ਤੇ ਇਸ ਨੂੰ ਛੇਤੀ ਹੀ ਮਾਲ–ਰਿਕਾਰਡ ਵਿੱਚ ਰਜਿਸਟਰਡ ਕਰਵਾ ਦਿੱਤਾ ਜਾਵੇਗਾ। ਇਹ ਬਹੁਤ ਵਧੀਆ ਪਹਿਲ ਹੈ, ਇਸ ਦਾ ਅਸੀਂ ਸੁਆਗਤ ਕਰਦੇ ਹਾਂ।

 

 

ਡਿਪਟੀ ਰਜਿਸਟਰਾਰ ਐੱਸਬੀ ਸਿੰਘ ਨੇ ਕਬਰਿਸਤਾਨ ਲਈ ਮੁਸਲਮਾਨਾਂ ਨੂੰ ਜ਼ਮੀਨ ਟ੍ਰਾਂਸਫ਼ਰ ਕਰਨ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਇਹ ਹਿੰਦੂ ਭਾਈਚਾਰੇ ਦਾ ਇੱਕ ਤੋਹਫ਼ਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya Hindus donate land for Muslim cemetry