ਅਯੁੱਧਿਆ ਜ਼ਮੀਨ ਵਿਵਾਦ ਗੱਲਬਾਤ ਨਾਲ ਹੱਲ ਕਰਾਉਣ ਲਈ ਗਠਿਤ ਸਾਲਸੀ ਪੈਨਲ ਨੇ ਵੀਰਵਾਰ ਨੁੰ ਸੁਪਰੀਮ ਕੋਰਟ ਨੂੰ ਬੰਦ ਲਿਫਾਫੇ ਵਿਚ ਅੰਤਰਿਮ ਰਿਪੋਰਟ ਸੌਂਪ ਦਿੱਤੀ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਬੈਂਚ ਨੇ 11 ਜੁਲਾਈ ਨੂੰ ਇਕ ਪਟੀਸ਼ਨ ਉਤੇ ਪੈਨਲ ਤੋਂ ਇਹ ਰਿਪੋਰਟ ਮੰਗੀ ਸੀ।
ਸਾਰੇ ਪੱਖਾਂ ਵਿਚ ਸੋਮਵਾਰ ਨੂੰ ਦਿੱਲੀ ਸਥਿਤ ਉਤਰ ਪ੍ਰਦੇਸ਼ ਸਦਨ ਵਿਚ ਆਖਿਰੀ ਮੀਟਿੰਗ ਹੋਈ ਸੀ। ਇਸ ਤੋਂ ਪਹਿਲਾਂ 18 ਜੁਲਾਈ ਨੂੰ ਸਾਲਸੀ ਪੈਨਲ ਨੇ ਸੁਪਰੀਮ ਕੋਰਟ ਨੂੰ ਸਟੇਟਸ ਰਿਪੋਰਟ ਸੌਂਪੀ ਸੀ। ਉਦੋਂ ਮੁੱਖ ਜੱਜ ਨੇ ਕਿਹਾ ਸੀ ਕਿ ਹੁਣ ਸਾਲਸੀ ਦੀ ਰਿਪੋਰਟ ਦਾ ਰਿਕਾਰਡ ਉਤੇ ਨਹੀਂ ਲਿਆ ਜਾ ਰਿਹਾ, ਕਿਉਂਕਿ ਇਹ ਗੁਪਤ ਹੈ। ਪੈਨਲ ਤੇਤੀ ਹੀ ਅੰਤਰਿਮ ਰਿਪੋਰਟ ਅਦਾਲਤ ਨੂੰ ਸੌਂਪ ਦੇਵੇ।
ਉਨ੍ਹਾਂ ਕਿਹਾ ਸੀ ਕਿ ਜੇਕਰ ਇਸ ਵਿਚ ਕੋਈ ਸਕਾਰਾਤਮਕ ਨਤੀਜੇ ਨਹੀਂ ਨਿਕਲਿਆ ਤਾਂ ਅਸੀਂ 2 ਅਗਸਤ ਨੂੰ ਰੋਜ਼ਾਨਾ ਸੁਣਵਾਈ ਉਤੇ ਵਿਚਾਰ ਕਰਾਂਗੇ। ਉਸੇ ਦਿਨ ਸੁਣਵਾਈ ਨੂੰ ਲੈ ਕੇ ਅੱਗੇ ਦੇ ਮੁੱਦਿਆਂ ਅਤੇ ਦਸਤਾਵੇਜਾਂ ਦੇ ਅਨੁਵਾਦ ਦੀਆਂ ਖਾਮੀਆਂ ਨੂੰ ਮਾਰਕ ਕੀਤਾ ਜਾਵੇਗਾ।