ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਅਯੁੱਧਿਆ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਸੁਪਰੀਮ ਕੋਰਟ ਅਯੁੱਧਿਆ ਵਿਚ ਰਾਜਨੀਤਿਕ ਤੌਰ ਉਤੇ ਸੰਵੇਦਨਸ਼ੀਲ ਰਾਮ ਜਨਮ ਭੂਮੀ–ਬਾਬਰੀ  ਮਸਜਿਦ ਵਿਵਾਦਤ ਭੂਮੀ ਵਿਚ ਵਿਚੋਲਗੀ ਦੀ ਪ੍ਰਗਤੀ ਉਤੇ ਵੀਰਵਾਰ ਨੂੰ ਇਕ ਰਿਪੋਰਟ ਦਾ ਅਧਿਐਨ ਕਰ ਸਕਦਾ ਹੈ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਸੰਵਿਧਾਨ ਬੈਂਚ ਨੇ 11 ਜੁਲਾਈ ਨੂੰ ਇਸ ਮੁੱਦੇ ਉਤੇ ਰਿਪੋਰਟ ਮੰਗੀ ਸੀ ਅਤੇ ਕਿਹਾ ਸੀ ਕਿ ਜੇਕਰ ਅਦਾਲਤ ਵਿਚੋਲਗੀ ਕਾਰਵਾਈ ਪੂਰੀ ਕਰਨ ਦਾ ਫੈਸਲਾ ਕਰਦੀ ਹੈ ਤਾਂ 25 ਜੁਲਾਈ ਤੋਂ ਰੋਜ਼ਾਨਾ ਆਧਾਰ ਉਤੇ ਸੁਣਵਾਈ ਸ਼ੁਰੂ ਹੋ ਸਕਦੀ ਹੈ।

 

ਬੈਂਚ ਨੇ ਤਿੰਨ ਮੈਂਬਰੀ ਵਿਚੋਲਗੀ ਕਮੇਟੀ ਦੇ ਚੇਅਰਮੈਨ ਅਤੇ ਸੇਵਾ ਮੁਕਤ ਜੱਜ ਐਫ ਐਮ ਆਈ ਕਲੀਫੁਲਾ ਤੋਂ ਹੁਣ ਤੱਕ ਹੋਈ ਪ੍ਰਗਤੀ ਅਤੇ ਮੌਜੂਦਾ ਸਥਿਤੀ ਬਾਰੇ 18 ਜੁਲਾਈ ਤੱਕ ਉਸ ਤੋਂ ਜਾਣੂ ਕਰਾਉਣ ਨੂੰ ਕਿਹਾ ਸੀ। ਬੈਂਚ ਨੇ 11 ਜੁਲਾਈ ਨੂੰ ਕਿਹਾ ਸੀ ਕਿ ਕਥਿਤ ਰਿਪੋਰਟ 18 ਜੁਲਾਈ ਨੂੰ ਪ੍ਰਾਪਤ ਕਰਨਾ ਸੁਵਿਧਾਜਨਕ ਹੋਵੇਗਾ ਜਿਸ ਦਿਨ ਇਹ ਅਦਾਲਤ ਅੱਗੇ ਦੇ ਆਦੇਸ਼ ਜਾਰੀ ਕਰੇਗੀ।

 

ਬੈਂਚ ਵਿਚ ਜੱਜ ਐਸ ਐਸ ਬੋਬੜੇ, ਜੱਜ ਡੀ ਵਾਈ ਚੰਦਰਚੂਡ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐਸ ਏ ਨਜੀਰ ਵੀ ਸ਼ਾਮਲ ਹਨ।

ਬੈਂਚ ਨੇ ਕਿਹਾ ਸੀ ਕਿ ਅਦਾਲਤ ਵਿਚੋਲਗੀ ਕਮੇਟੀ ਵੱਲੋਂ ਦਾਖਲ ਰਿਪੋਰਟ ਦਾ ਅਧਿਐਨ ਕਰਨ ਬਾਅਦ 18 ਜੁਲਾਈ ਨੂੰ ਉਚਿਤ ਆਦੇਸ਼ ਜਾਰੀ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya land dispute case Supreme Court to start hearing from 18th July