ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਪੈਨਲ ਕੁਝ ਚਿਰ ’ਚ ਸੁਪਰੀਮ ਕੋਰਟ ਨੂੰ ਪੇਸ਼ ਕਰੇਗਾ ਸੀਲਬੰਦ ਰਿਪੋਰਟ

ਅਯੁੱਧਿਆ ਪੈਨਲ ਕੁਝ ਚਿਰ ’ਚ ਸੁਪਰੀਮ ਕੋਰਟ ਨੂੰ ਪੇਸ਼ ਕਰੇਗਾ ਸੀਲਬੰਦ ਰਿਪੋਰਟ

ਅਯੁੱਧਿਆ ਵਿਵਾਦ ਦਾ ਨਿਬੇੜਾ ਕਰਨ ਲਈ ਗਠਤ ਸਾਲਸੀ (ਵਿਚੋਲਗੀ) ਕਰਨ ਵਾਲਾ ਪੈਨਲ ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਆਪਣੀ ਸੀਲਬੰਦ ਰਿਪੋਰਟ ਪੇਸ਼ ਕਰੇਗਾ।

 

 

ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ ਤੇ ਅਦਾਲਤ ਉਸੇ ਦਿਨ ਤੈਅ ਕਰੇਗਾ ਕਿ ਅੱਗੇ ਵਿਚੋਲਗੀ ਜਾਰੀ ਰਹੇ ਜਾਂ ਮੁਕੱਦਮੇ ਦੀ ਸੁਣਵਾਈ ਹੋਵੇ।

 

 

ਇਸ ਤੋਂ ਪਹਿਲਾਂ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ 18 ਜੁਲਾਈ ਨੂੰ ਪੈਨਲ ਨੂੰ 31 ਅਗਸਤ ਤੱਕ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਸੁਪਰੀਮ ਕੋਰਟ ਦੇ ਰਿਟਾਇਰ ਜੱਜ ਜਸਟਿਸ ਕਲੀਫ਼ੁੱਲ੍ਹਾ ਦੀ ਪ੍ਰਧਾਨਗੀ ਵਾਲਾ ਤਿੰਨ ਮੈਂਬਰੀ ਪੈਨਲ ਗੱਲਬਾਤ ਰਾਹੀਂ ਇਸ ਵਿਵਾਦ ਦਾ ਹੱਲ ਲੰਭਣ ਦੀ ਕੋਸ਼ਿਸ਼ ਕਰ ਰਿਹਾ ਹੈ।

 

 

ਸੁਪਰੀਮ ਕੋਰਟ ਨੇ 8 ਮਾਰਚ ਨੂੰ ਇਸ ਸਾਲਸੀ ਪੈਨਲ ਦਾ ਗਠਨ ਕੀਤਾ ਸੀ।

 

 

ਅਯੁੱਧਿਆ ’ਚ 8 ਦਸੰਬਰ, 1992 ਨੂੰ ਵਿਵਾਦਗ੍ਰਸਤ ਢਾਂਚਾ ਢਾਹੇ ਜਾਣ ਦੇ ਤੋਂ ਬਾਅਦ ਤੋਂ ਹਾਲੇ ਤੱਕ ਇਹ ਵਿਵਾਦ ਹੱਲ ਨਹੀਂ ਹੋ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya Panel will present its sealed report to Supreme Court