ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਲਲਾ 24 ਮਾਰਚ ਨੂੰ ਤੰਬੂ ਛੱਡ ਜਾਣਗੇ ਫਾਈਵਰ ਦੇ ਮੰਦਰ ’ਚ

ਰਾਮਲਲਾ ਨੂੰ ਚੈਤਰ ਨਵਰਾਤਰੇ ਤੋਂ ਇਕ ਦਿਨ ਪਹਿਲਾਂ 24 ਮਾਰਚ ਨੂੰ ਫਾਇਵਰ ਦੇ ਮੰਦਰ ਚ ਬਿਠਾਇਆ ਜਾਵੇਗਾ। ਜਦੋਂ ਤਕ ਰਾਮ ਦੇ ਜਨਮ ਸਥਾਨ 'ਤੇ ਮੰਦਰ ਨਹੀਂ ਬਣ ਜਾਂਦਾ ਉਹ ਇਸੇ ਮੰਦਰ ਚ ਰਹਿਣਗੇ। ਇਹ ਜਾਣਕਾਰੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸ਼ਨੀਵਾਰ (7 ਮਾਰਚ) ਨੂੰ ਦਿੱਤੀ। ਚੰਪਤ ਰਾਏ ਨੇ ਕਿਹਾ ਕਿ ਰਾਮਲਲਾ ਲਈ ਫਾਈਬਰ ਮੰਦਰ ਦਿੱਲੀ ਵਿੱਚ ਤਿਆਰ ਕੀਤਾ ਜਾ ਰਿਹਾ ਹੈ।

 

ਚੰਪਤ ਰਾਏ ਦੇ ਅਨੁਸਾਰ, ਟਰੱਸਟ ਦੀ ਦੂਜੀ ਬੈਠਕ 4 ਅਪਰੈਲ ਨੂੰ ਰਾਮਨਵਮੀ ਤੋਂ ਬਾਅਦ ਅਯੁੱਧਿਆ ਵਿੱਚ ਹੋਵੇਗੀ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਏ ਨੇ ਕਿਹਾ, “ਬੈਠਕ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਰਾਮਲਲਾ ਨੂੰ ਟੈਂਟ ਦੇ ਮੰਦਰ ਤੋਂ ਕੱਢ ਕੇ 24 ਮਾਰਚ ਨੂੰ ਫਾਈਬਰ ਦੇ ਮੰਦਰ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਦਿਸ਼ਾ ਵਿਚ ਕਾਰਵਾਈ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ।” ਚੰਪਤ ਰਾਏ ਨੇ ਸ਼ਨੀਵਾਰ ਨੂੰ ਟਰੱਸਟ ਦੇ ਮੈਂਬਰਾਂ ਸਮੇਤ ਅਹਾਤੇ ਦਾ ਨਿਰੀਖਣ ਕੀਤਾ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਏ.ਕੇ. ਝਾ ਵੀ ਮੌਜੂਦ ਸਨ।

 

ਰਾਮ ਮੰਦਰ ਕੰਪਲੈਕਸ ਦਾ ਨਿਰੀਖਣ ਕਰਨ ਤੋਂ ਬਾਅਦ ਰਾਏ ਨੇ ਕਿਹਾ, “ਮੰਦਰ ਦਾ ਨਿਰਮਾਣ ਕਰਨਾ ਅਤੇ ਇਸਨੂੰ ਰਾਮ ਮੰਦਰ ਕੰਪਲੈਕਸ ਵਿੱਚ ਸਥਾਪਤ ਕਰਨ ਦਾ ਕੰਮ ਸੁਰੱਖਿਆ ਏਜੰਸੀ ਦਾ ਹੈ। ਉਹ ਸਮੇਂ ਸਿਰ ਇੱਕ ਫਾਈਬਰ ਮੰਦਰ ਬਣਾਏਗੀ ਤੇ ਸਥਾਪਤ ਕਰੇਗੀ। ਟਰੱਸਟ ਦੇ ਅਯੁੱਧਿਆ ਦਫ਼ਤਰ ਦੀ ਇਮਾਰਤ ਵੀ ਤੈਅ ਕੀਤੀ ਗਈ ਹੈ, ਜੋ ਕਿ ਰਾਮ ਮੰਦਰ ਦੇ ਪ੍ਰਵੇਸ਼ ਦੁਆਰ ਦੇ ਚੈਕਿੰਗ ਪੁਆਇੰਟ ਦੇ ਅਗਲੇ ਪਾਸੇ ਹੈ। ਇਹ ਵੀ ਪੂਰੀ ਤਰ੍ਹਾਂ ਸੰਗਠਿਤ ਹੋਵੇਗਾ।”

 

20 ਫਰਵਰੀ ਤੋਂ 5 ਮਾਰਚ ਤੱਕ ਰਾਮਲਲਾ ਨੂੰ ਚੜ੍ਹਾਇਆ ਗਿਆ ਫੰਡ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ਵਿੱਚ ਪਹਿਲੀ ਵਾਰ ਜਮ੍ਹਾ ਕੀਤਾ ਗਿਆ। ਅਯੁੱਧਿਆ ਚ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਚ ਖੋਲ੍ਹੇ ਗਏ ਟਰੱਸਟ ਦਾ ਖਾਤਾ ਚਲਾਉਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰਤ ਮੈਂਬਰ ਡਾ. ਅਨਿਲ ਮਿਸ਼ਰਾ ਦੇ ਅਨੁਸਾਰ ਵੀਰਵਾਰ (5 ਮਾਰਚ) ਅਤੇ ਸ਼ੁੱਕਰਵਾਰ (6 ਮਾਰਚ) ਨੂੰ ਦੋ ਦਿਨਾਂ ਦੀ ਗਿਣਤੀ ਤੋਂ ਬਾਅਦ 8,04,982 ਰੁਪਏ ਜਮ੍ਹਾਂ ਕਰਵਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya Ramlala to be placed inside fiber structure temple on March 24