ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਅਯੁੱਧਿਆ ਛਾਉਣੀ ’ਚ ਤਬਦੀਲ

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਅਯੁੱਧਿਆ ਛਾਉਣੀ ’ਚ ਤਬਦੀਲ

ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਆਉਣ ਵਾਲੇ ਫ਼ੈਸਲੇ ਨੂੰ ਵੇਖਦਿਆਂ ਪੁਲਿਸ ਵਿਭਾਗ ਨੇ ਅਯੁੱਧਿਆ ਸ਼ਹਿਰ ਦੀ ਸੁਰੱਖਿਆ ਵਿਵਸਥਾ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ ਹੁਕਮਾਂ ਤੱਕ ਅਯੁੱਧਿਆ ’ਚ ਪੁਲਿਸ ਸੁਪਰਇੰਟੈਂਡੈਂਟ ਤੋਂ ਲੈ ਕੇ ਸਿਪਾਹੀ ਤੱਕ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

 

 

ਡੀਜੀਪੀ ਹੈੰਡਕੁਆਰਟਰਜ਼ ਵੱਲੋਂ ਸੀਬੀਸੀਆਈਡੀ, ਭ੍ਰਿਸ਼ਟਾਚਾਰ ਵਿਰੋਧੀ ਸੰਗਠਨ, ਈਓਡਬਲਿਊ ਤੇ ਪੀਏਸੀ ਦੇ ਮੁਖੀ ਦੇ ਨਾਲ ਹੀ ਪ੍ਰਯਾਗਰਾਜ, ਗੋਰਖਪੁਰ ਤੇ ਵਾਰਾਨਸੀ ਜ਼ੋਨ ਦੇ ਏਡੀਜੀ ਨੂੰ ਚਿੱਠੀ ਭੇਜ ਕੇ ਪੁਲਿਸ ਸੁਪਰਇੰਟੈਂਡੈਂਟ ਤੋਂ ਲੈ ਕੇ ਸਿਪਾਹੀ ਤੱਕ ਦੀ ਮੰਗ ਕੀਤੀ ਗਈ ਹੈ। ਪੀਏਸੀ ਤੋਂ ਇੱਕ ਐੱਸਪੀ, ਚਾਰ ਅਪਰ ਪੁਲਿਸ ਸੁਪਰਇੰਟੈਂਡੈਂਟ ਤੇ ਪੁਲਿਸ ਡਿਪਟੀ ਸੁਪਰਇੰਟੈਂਡੈਂਟ ਨੂੰ ਮੰਗਲਵਾਰ ਨੂੰ ਹੀ ਅਯੁੱਧਿਆ ’ਚ ਉਪਲਬਧ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

 

 

30 ਇੰਸਪੈਕਟਰ, 50 ਸਬ–ਇੰਸਪੈਕਟਰ, 10 ਮਹਿਲਾ ਸਬ–ਇੰਸਪੈਕਟਰ, 50 ਮੁੱਖ ਸਕਿਓਰਟੀ ਅਫ਼ਸਰ ਤੇ 200 ਸਕਿਓਰਟੀ ਅਫ਼ਸਰਾਂ ਨੂੰ ਮੰਗਲਵਾਰ ਨੂੰ ਹੀ ਅਯੁੱਧਿਆ ਪੁੱਜਣ ਦੀ ਹਦਾਇਤ ਜਾਰੀ ਕੀਤੀ ਗਈ ਸੀ।

 

 

ਗੋਰਖਪੁਰ ਜ਼ੋਨ ਨੂੰ 20 ਸਬ–ਇੰਸਪੈਕਟਰ, 2 ਮਹਿਲਾ ਸਬ–ਇੰਸਪੈਕਟਰ, 20 ਮੁੱਖ ਸਕਿਓਰਟੀ ਅਫ਼ਸਰ, 70 ਸਕਿਓਰਿਟੀ ਅਫ਼ਸਰ ਤੇ 20 ਮਹਿਲਾ ਸਕਿਓਰਿਟੀ ਅਫ਼ਸਰ ਉਪਲਬਧ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਵਾਰਾਨਸੀ ਜ਼ੋਨ ਨੂੰ 20 ਸਬ–ਇੰਸਪੈਕਟਰ, 4 ਮਹਿਲਾ ਸਬ–ਇੰਸਪੈਕਟਰ, 20 ਮੁੱਖ ਸਕਿਓਰਿਟੀ ਅਫ਼ਸਰ ਤੇ 40 ਮਹਿਲਾ ਸਕਿਓਰਿਟੀ ਅਫ਼ਸਰ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ।

 

 

ਦੀਵਾਲੀ ਤੇ ਹੋਰ ਤਿਉਹਾਰਾਂ ਦੇ ਸੀਜ਼ਨ ਮੌਕੇ ਸੁਰੱਖਿਆ ਇੰਤਜ਼ਾਮਾਂ ਲਈ 7 ਅਪਰ ਪੁਲਿਸ ਸੁਪਰਇੰਟੈਂਡੈਂਟ ਤੇ 20 ਪੁਲਿਸ ਡਿਪਟੀ ਸੁਪਰਇੰਟੈਂਡੈਂਟਸ ਨਾਲ 20 ਇੰਸਪੈਕਟਰ, 70 ਸਬ–ਇੰਸਪੈਕਟਰ ਤੇ 500 ਸਿਪਾਹੀ ਅਤੇ 7 ਕੰਪਨੀ ਪੀਏਸੀ ਬਲ ਉਪਲਬਧ ਕਰਵਾਇਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya turned into Cantonment before Supreme Court s verdict