ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਵਿਵਾਦ ਬਾਰੇ 9 ਮਹੀਨੇ ਵਿਚ ਸੁਣਾਇਆ ਜਾਵੇਗਾ ਫੈਸਲਾ : ਸੁਪਰੀਮ ਕੋਰਟ

ਅਯੁੱਧਿਆ ਵਿਵਾਦ ਬਾਰੇ 9 ਮਹੀਨੇ ਵਿਚ ਸੁਣਾਇਆ ਜਾਵੇਗਾ ਫੈਸਲਾ : ਸੁਪਰੀਮ ਕੋਰਟ

ਅਯੁੱਧਿਆ ਵਿਵਾਦ ਢਾਂਚਾ ਡੇਗਣ ਦੀ ਸਾਜਿਸ਼ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੇਸ ਦੀ ਸੁਣਵਾਈ ਕਰ ਰਹੇ ਜਜ ਐਸ ਕੇ ਯਾਦਵ ਦਾ ਕਾਰਜਕਾਲ 9 ਮਹੀਨੇ ਹੋਰ ਵਧਾਉਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ 6 ਮਹੀਨੇ ਵਿਚ ਸੁਣਵਾਈ ਪੂਰੀ ਕਰੇ ਅਤੇ ਹੁਣ ਤੋਂ 9 ਮਹੀਨੇ ਵਿਚ ਆਪਣਾ ਫੈਸਲਾ ਸੁਣਾਏ।  ਉਥੇ ਯੂਪੀ ਸਰਕਾਰ ਨੇ ਕਿਹਾ ਕਿ ਜੱਜ ਦਾ ਕਾਰਜਕਾਲ ਵਧਾਇਆ ਜਾ ਸਕਦਾ ਹੈ।

 

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਪੁੱਛਿਆ ਸੀ ਕਿ ਇਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਦੇ ਸੇਵਾ ਮੁਕਤ ਹੋਣ ਉਤੇ ਕੀ ਨਿਯਮ ਅਤੇ ਕਾਨੂੰਨ ਹਨ? ਇਸ ਦੇ ਨਾਲ ਹੀ ਇਹ ਵੀ ਪੁੱਛਿਆ ਕਿ ਰਾਜ ਸਰਕਾਰ ਦੱਸੇ ਕਿ ਜੱਜ ਐਸ ਕੇ ਯਾਦਵ ਦੇ ਕਾਰਜਕਾਲ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਨਾਲ ਹੀ ਇਸ ਨੂੰ ਲੈ ਕੇ ਕਾਨੂੰਨੀ ਪ੍ਰਬੰਧਨ ਕੀ ਹੈ?

 

ਦਰਅਸਲ, ਇਸ ਕੇਸ ਦੀ ਸੁਣਵਾਈ ਕਰ ਰਹੇ ਸੀਬੀਆਈ ਜੱਜ ਐਸ ਕੇ ਯਾਦਵ ਨੂੰ 30 ਸਤੰਬਰ ਨੂੰ ਸੇਵਾ ਮੁਕਤ ਹੋਣਾ ਹੈ।  ਇਸ ਲਈ ਉਨ੍ਹਾਂ ਸੁਪਰੀਮ ਕੋਰਟ ਨੂੰ ਪੱਤਰ ਲਿਖਕੇ ਮਾਮਲੇ ਦੀ ਸੁਣਵਾਈ ਪੂਰੀ ਕਰਨ ਲਈ ਤੇ ਮਹੀਨਾ ਦਾ ਹੋਰ ਸਮਾਂ ਮੰਗਿਆ ਸੀ।

ਇਸ ਉਤੇ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਸੀਬੀਆਈ ਜੱਜ ਐਸ ਕੇ ਯਾਤਵ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫੈਸਲਾ ਸੁਣਾਏ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਸੀਨੀਅਰ ਭਾਜਪਾ ਆਗੂ ਐਲ ਕੇ ਅਡਵਾਨੀ, ਉਮਾ ਭਰਤੀ, ਮੁਰਲੀ ਮਨੋਹਰ ਜੋਸ਼ੀ ਦੋਸ਼ੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayodhya verdict in the plot to demolish disputed structure was extended