ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ ’ਚ ਆਜ਼ਾਦ, ਅਬਦੁੱਲ੍ਹਾ ਤੇ ਮਹਿਬੂਬਾ ਤੋਂ ਖੁੱਸੀਆਂ ਸਰਕਾਰੀ ਕੋਠੀਆਂ

ਸ੍ਰੀਨਗਰ ’ਚ ਆਜ਼ਾਦ, ਅਬਦੁੱਲ੍ਹਾ ਤੇ ਮਹਿਬੂਬਾ ਤੋਂ ਖੁੱਸੀਆਂ ਸਰਕਾਰੀ ਕੋਠੀਆਂ

ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੂੰ ਸ੍ਰੀਨਗਰ ਦੇ ਵੀਵੀਆਈਪੀ (VVIP) ਜ਼ੋਨ ’ਚ ਮਿਲ਼ੀ ਸਰਕਾਰੀ ਰਿਹਾਇਸ਼ਗਾਹ ਖ਼ਾਲੀ ਕਰਨੀ ਪਈ ਹੈ। ਸ੍ਰੀ ਆਜ਼ਾਦ ਤੋਂ ਇਲਾਵਾ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਨੂੰ ਵੀ ਇੱਕ ਨਵੰਬਰ ਤੱਕ ਆਪਣੇ ਸਰਕਾਰੀ ਬੰਗਲੇ ਖ਼ਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਜੰਮੂ–ਕਸ਼ਮੀਰ ਪੁਨਰਗਠਨ ਕਾਨੂੰਨ ਅਧੀਨ ਜਾਰੀ ਕੀਤੇ ਗਏ ਹਨ।

 

 

ਦਰਅਸਲ, ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸੇ ਲਈ ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮਿਲਣ ਵਾਲੀਆਂ ਖ਼ਾਸ ਸਹੂਲਤਾਂ ਵੀ ਖੋਹ ਲਈਆਂ ਗਈਆਂ ਹਨ।

 

 

ਰਾਜ ਦੇ ਸਾਬਕਾ ਮੁੱਖ ਮੰਤਰੀ ਹੁਣ ਤੱਕ ਜੰਮੂ–ਕਸ਼ਮੀਰ ਰਾਜ ਵਿਧਾਨ ਮੰਡਲ ਮੈਂਬਰ ਪੈਨਸ਼ਨ ਕਾਨੂੰਨ 1984 ਅਧੀਨ ਸਰਕਾਰੀ ਸੰਪਤੀਆਂ ਤੇ ਹੋਰ ਸੁੱਖ–ਸਹੂਲਤਾਂ ਦਾ ਲਾਹਾ ਲੈ ਰਹੇ ਸਨ। ਉਸ ਸਹੂਲਤ ਅਧੀਨ ਜੰਮੂ–ਕਸ਼ਮੀਰ ਦੇ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਰਹਿਣ ਲਈ ਸਾਰੀ ਵੁਮਰ ਵਾਸਤੇ ਇੱਕ ਬੰਗਲਾ ਮਿਲਦਾ ਰਿਹਾ ਹੈ; ਜਿਸ ਦਾ ਕੋਈ ਕਿਰਾਇਆ ਵੀ ਨਹੀਂ ਲੱਗਦਾ।

 

 

ਇਹ ਸਾਰੇ ਲਾਭ ਹੁਣ ਆਉਂਦੀ 1 ਨਵੰਬਰ ਤੋਂ ਖ਼ਤਮ ਹੋ ਜਾਣਗੇ ਤੇ ਜੰਮੂ–ਕਸ਼ਮੀਰ ਪੁਨਰਗਠਨ ਬਿਲ 2019 ਲਾਗੂ ਹੋ ਜਾਵੇਗਾ।

 

 

ਕਾਂਗਰਸੀ ਆਗੂ ਸ੍ਰੀ ਗ਼ੁਲਾਮ ਨਬੀ ਆਜ਼ਾਦ ਜੰਮੂ–ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਸਨ। ਬੀਤੀ 5 ਅਗਸਤ ਨੂੰ ਜਦੋਂ ਧਾਰਾ 370 ਖ਼ਤਮ ਕੀਤੀ ਗਈ ਸੀ; ਉਸੇ ਦਿਨ ਤੋਂ ਮਹਿਬੂਬਾ ਮੁਫ਼ਤੀ ਤੇ ਉਮਰ ਅਬਦੁੱਲ੍ਹਾ ਨੂੰ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸ੍ਰੀ ਫ਼ਾਰੂਕ ਅਬਦੁੱਲ੍ਹਾ ਵੀ ਆਪਣੇ ਹੀ ਨਿਜੀ ਮਕਾਨ ’ਚ ਨਜ਼ਰਬੰਦ ਹਨ।

 

 

ਇੱਥੇ ਵਰਨਣਯੋਗ ਹੈ ਕਿ 9 ਅਗਸਤ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੰਮੂ–ਕਸ਼ਮੀਰ ਪੁਨਰਗਠਨ ਬਿਲ 2019 ਨੂੰ ਪ੍ਰਵਾਨਗੀ ਦੇ ਦਿੱਤੀ ਸੀ।

 

 

ਆਉਂਦੀ 1 ਨਵੰਬਰ ਤੋਂ ਜੰਮੂ ਕਸ਼ਮੀਰ ਤੇ ਲੱਦਾਖ ਦੋ ਵੱਖੋ–ਵੱਖਰੇ ਯੂਟੀ ਭਾਵ ਕੇਂਦਰ ਸ਼ਾਸਤ ਪ੍ਰਦੇਸ਼ ਬਣ ਜਾਣਗੇ। ਜੰਮੂ–ਕਸ਼ਮੀਰ ’ਚ ਤਾਂ ਵਿਧਾਨ ਸਭਾ ਹੋਵੇਗੀ ਪਰ ਲੱਦਾਖ ਬਿਨਾ ਵਿਧਾਨ ਸਭਾ ਦੇ ਹੀ UT ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Azad Abdullah and Mehbooba lost their official residences