ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖਾਧੜੀ ਕੇਸ : ਪਤਨੀ, ਪੁੱਤਰ ਸਣੇ ਸਮਾਜਵਾਦੀ ਨੇਤਾ ਆਜਮ ਖ਼ਾਨ ਨੂੰ ਜੇਲ੍ਹ ਭੇਜਿਆ

ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ, ਉਨ੍ਹਾਂ ਦੀ ਪਤਨੀ ਤਾਜਿਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਸੰਸਦ-ਵਿਧਾਇਕ ਦੀ ਵਿਸ਼ੇਸ਼ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਫਿਰ ਅਦਾਲਤ ਨੇ ਤਿੰਨਾਂ ਨੂੰ 2 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

 

ਆਜ਼ਮ ਖ਼ਾਨ ਆਪਣੇ ਬੇਟੇ ਅਬਦੁੱਲਾ ਦੇ ਦੋ ਜਨਮ ਪ੍ਰਮਾਣ ਬਣਾਉਣ ਸਮੇਤ ਕਈ ਹੋਰ ਮਾਮਲਿਆਂ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ, ਹੁਕਮ ਨੂੰ ਲੈ ਕੇ ਮੁਨਾਦੀ ਤੱਕ ਕਰਵਾਉਣ ਬਾਅਦ ਵੀ ਕੋਰਟ ਵਿੱਚ ਹਾਜ਼ਰ ਨਾ ਹੋਣ ਤੱਕ ਸਪੈਸ਼ਲ ਅਦਾਲਤ ਨੇ ਮੰਗਲਵਾਰ ਨੂੰ ਸੀਆਰਪੀਸੀ ਦੀ ਧਾਰਾ -83 ਤਹਿਤ ਜਾਇਦਾਦ ਕੁਰਕ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।

 

ਦਰਅਸਲ, ਭਾਜਪਾ ਨੇਤਾ ਆਕਾਸ਼ ਸਕਸੈਨਾ ਨੇ ਮੁਹੰਮਦ ਆਜ਼ਮ ਖਾਨ, ਅਬਦੁੱਲਾ ਆਜ਼ਮ ਅਤੇ ਤਾਜ਼ੀਨ ਫਾਤਿਮਾ ਖ਼ਿਲਾਫ਼ ਗੰਜ ਕੋਤਵਾਲੀ ਵਿੱਚ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਪਾ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਤਾਜ਼ੀਨ ਫਾਤਿਮਾ ਨੇ ਬੇਟੇ ਅਬਦੁੱਲਾ ਆਜ਼ਮ ਦੇ ਦੋ ਜਨਮ ਪ੍ਰਮਾਣ ਪੱਤਰ ਬਣਵਾਏ ਹਨ। ਇਹ ਮਾਮਲਾ ਅਦਾਲਤ ਵਿੱਚ ਵਿਚਾਰਧੀਨ ਹੈ। ਇਸ ਮੁਕੱਦਮੇ ਵਿੱਚ ਸੰਮਨ ਤੋਂ ਬਾਅਦ ਵੀ ਹਾਜ਼ਰ ਨਾ ਹੋਣ ਉੱਤੇ ਆਜਮ ਖ਼ਾਨ,  ਡਾ. ਤਾਜਿਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਖ਼ਾਨ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।


ਦਸੰਬਰ ਵਿੱਚ ਇਸ ਮਾਮਲੇ ਵਿੱਚ ਤਿੰਨਾਂ ਵਿਰੁੱਧ ਧਾਰਾ 82 ਤਹਿਤ ਕਾਰਵਾਈ ਕਰਦੇ ਹੋਏ ਇਕ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ, ਜਨਵਰੀ ਵਿੱਚ ਪੁਲਿਸ ਨੇ ਸ਼ਹਿਰ ਵਿੱਚ ਮੁਨਾਦੀ ਕਰਵਾਈ ਅਤੇ ਕੁਰਕੀ ਤੋਂ ਪਹਿਲਾਂ ਦੀ ਰਸਮੀ ਕਾਰਵਾਈ ਕੀਤੀ। ਨਾਲ ਹੀ ਆਜ਼ਮ ਦੀ ਰਿਹਾਇਸ਼ 'ਤੇ ਅਦਾਲਤ ਦੇ ਨੋਟਿਸ ਵੀ ਭੇਜੇ ਗਏ ਸਨ। ਮੰਗਲਵਾਰ ਨੂੰ ਇਸ ਕੇਸ ਦੀ ਸੁਣਵਾਈ ਹੋਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Azam Khan arrives in court with son Abdullah and wife Tazin for surrender