ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਅਤੇ ਬੇਟੇ ਨਾਲ ਆਜਮ ਖਾਨ ਨੂੰ ਭੇਜਿਆ ਜੇਲ

ਸਮਾਜਵਾਦੀ ਪਾਰਟੀ ਦੇ ਰਾਮਪੁਰ ਤੋਂ ਸੰਸਦ ਮੈਂਬਰ ਆਜਮ ਖਾਨ, ਪਤਨੀ ਤੰਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜਮ ਨੂੰ ਅਦਾਲਤ ਦੇ ਆਦੇਸ਼ ਮਗਰੋਂ ਜੇਲ ਭੇਜ ਦਿੱਤਾ ਗਿਆ ਹੈ। ਸਾਰਿਆਂ ਨੂੰ 2 ਮਾਰਚ ਤੱਕ ਨਿਆਂਇਕ ਹਿਰਾਸਤ 'ਚ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਜਮ ਖਾਨ ਨੇ ਪਤਨੀ ਤੰਜੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜਮ ਨਾਲ ਅਦਾਲਤ 'ਚ ਆਤਮਸਮਰਪਣ ਕੀਤਾ। ਆਜਮ ਖਾਨ ਨੇ ਏਡੀਜੇ 6 ਦੀ ਅਦਾਲਤ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਤਿੰਨਾਂ ਨੂੰ ਅਦਾਲਤ ਦੇ ਆਦੇਸ਼ਾਂ 'ਤੇ ਨਿਆਂਇਕ ਹਿਰਾਸਤ 'ਚ ਲੈ ਲਿਆ ਗਿਆ।
 

ਦੱਸ ਦੇਈਏ ਕਿ ਆਜਮ ਖਾਨ ਨੇ 20 ਮਾਮਲਿਆਂ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਬਹੁਤ ਸਾਰੇ ਮਾਮਲਿਆਂ 'ਚ ਜ਼ਮਾਨਤ ਮਨਜ਼ੂਰ ਹੋ ਗਈ ਹੈ। ਪਰ ਬੇਟੇ ਅਬਦੁੱਲਾ ਆਜਮ ਦੇ ਜਾਅਲੀ ਸਰਟੀਫਿਕੇਟ ਅਤੇ ਦੋ ਪਾਸਪੋਰਟਾਂ ਦੇ ਮਾਮਲੇ ਵਿੱਚ ਧਾਰਾ 420 ਅਧੀਨ ਦਰਜ ਕੇਸ ਵਿੱਚ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਜ਼ਮਾਨਤ ਲਈ ਹਾਈ ਕੋਰਟ ਜਾਣਾ ਪਵੇਗਾ।
 

ਐਸਪੀ ਰਾਮਪੁਰ ਨੇ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਕਿ ਆਜਮ ਖਾਨ ਨੂੰ ਰਾਮਪੁਰ ਜੇਲ ਦੀ ਥਾਂ ਕਿਸੇ ਹੋਰ ਜ਼ਿਲ੍ਹੇ ਦੀ ਜੇਲ ਵਿੱਚ ਰੱਖਿਆ ਜਾਵੇ।
 

ਜ਼ਿਕਰਯੋਗ ਹੈ ਅਦਾਲਤ ਨੇ ਸਪਾ ਦੇ ਸੰਸਦ ਮੈਂਬਰ ਆਜਮ ਖਾਨ, ਉਨ੍ਹਾਂ ਦੀ ਪਤਨੀ ਅਤੇ ਵਿਧਾਇਕ ਤੰਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜਮ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਸੋਮਵਾਰ ਨੂੰ ਤਿੰਨਾਂ ਦੀ ਮੁਢਲੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਸੀ।
 

ਭਾਜਪਾ ਲਘੁ ਉਦਯੋਗ ਸੈੱਲ ਦੇ ਖੇਤਰੀ ਕਨਵੀਨਰ ਅਕਾਸ਼ ਸਕਸੈਨਾ ਨੇ 3 ਜਨਵਰੀ 2019 ਨੂੰ ਗੰਜ ਥਾਣੇ ਵਿੱਚ ਆਜਮ ਖਾਨ, ਫਾਤਿਮਾ ਅਤੇ ਅਬਦੁੱਲਾ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਅਪ੍ਰੈਲ 'ਚ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਸੀ।
 

ਇਸ ਦੀ ਸੁਣਵਾਈ ਏਡੀਜੇ-6 ਧਰੇਂਦਰ ਕੁਮਾਰ ਕੋਰਟ ਵਿੱਚ ਚੱਲ ਰਹੀ ਹੈ। ਸੁਣਵਾਈ ਦੌਰਾਨ ਲਗਾਤਾਰ ਗ਼ੈਰ-ਹਾਜ਼ਰ ਰਹਿਣ 'ਤੇ ਅਦਾਲਤ ਨੇ ਤਿੰਨਾਂ ਵਿਰੁੱਧ ਪਹਿਲਾਂ ਸੰਮਨ, ਫਿਰ ਜ਼ਮਾਨਤੀ ਵਾਰੰਟ ਅਤੇ ਬਾਅਦ ਵਿੱਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ।
 

ਇਸ ਤੋਂ ਬਾਅਦ ਵੀ ਜਦੋਂ ਇਹ ਤਿੰਨੇ ਅਦਾਲਤ 'ਚ ਨਹੀਂ ਪਹੁੰਚੇ ਤਾਂ ਗੰਜ ਪੁਲਿਸ ਨੇ ਧਾਰਾ 82 ਦੇ ਤਹਿਤ 9 ਜਨਵਰੀ ਨੂੰ ਉਨ੍ਹਾਂ ਵਿਰੁੱਧ ਢੋਲ ਵਜਾ ਕੇ ਨੋਟਿਸ ਜਾਰੀ ਹੋਣ ਦਾ ਐਲਾਨ ਕਰਵਾਇਆ ਸੀ। ਇਸ ਦੇ ਬਾਵਜੂਦ ਆਜਮ ਪਰਿਵਾਰ ਅਦਾਲਤ ਨਹੀਂ ਪਹੁੰਚਿਆ। ਮੰਗਲਵਾਰ ਨੂੰ ਇਸ ਮਾਮਲੇ 'ਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੁਰਕੀ ਦੇ ਆਦੇਸ਼ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Azam Khan surrenders with wife and son sent to jail