ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਹਕਾਂ ਤੋਂ ਵੱਧ GST ਕਬੂਲ ਰਹੀ ਸੀ ਬਾਬਾ ਰਾਮਦੇਵ ਦੀ ਪਤੰਜਲੀ, 75 ਕਰੋੜ ਜੁਰਮਾਨਾ

ਗਾਹਕਾਂ ਤੋਂ ਵੱਧ GST ਕਬੂਲ ਰਹੀ ਸੀ ਬਾਬਾ ਰਾਮਦੇਵ ਦੀ ਪਤੰਜਲੀ, 75 ਕਰੋੜ ਜੁਰਮਾਨਾ

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਲਿਮਿਟੇਡ ਉੱਤੇ 75.08 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਗਾਹਕਾਂ ਤੋਂ ਵੱਧ ਜੀਐੱਸਟੀ (GST) ਲੈਣ ਕਾਰਨ ਲਾਇਆ ਗਿਆ ਹੈ। ਦਰਅਸਲ, ਜੀਐੱਸਟੀ ਵਿੱਚ ਕਮੀ ਦਾ ਲਾਭ ਪਤੰਜਲੀ ਵੱਲੋਂ ਗਾਹਕਾਂ ਨੂੰ ਦਿੱਤਾ ਨਹੀਂ ਜਾ ਰਿਹਾ ਸੀ।

 

 

ਪਤੰਜਲੀ ਨੂੰ ਜੁਰਮਾਨਾ ਕਰਨ ਦੀ ਕਾਰਵਾਈ ‘ਨੈਸ਼ਨਲ ਐਂਟੀ ਪ੍ਰੌਫ਼ਿਟੀਅਰਿੰਗ ਅਥਾਰਟੀ’ (NAA) ਨੇ ਕੀਤੀ ਹੈ। NAA ਮੁਤਾਬਕ ਵਾਸ਼ਿੰਗ ਪਾਊਡਰ ਉੱਤੇ GST ਵਿੱਚ ਕਟੌਤੀ ਦੇ ਬਾਵਜੂਦ ਪਤੰਜਲੀ ਨੇ ਪਾਊਡਰ ਦੇ ਰੇਟ ਵਧਾ ਦਿੱਤੇ ਸਨ ਤੇ ਉਸ ਕਟੌਤੀ ਦਾ ਲਾਭ ਗਾਹਕਾਂ ਨੂੰ ਨਹੀਂ ਦਿੱਤਾ ਸੀ।

 

 

ਪਤੰਜਲੀ ਨੂੰ ਹੁਣ ਜੁਰਮਾਨੇ ਦੀ ਰਕਮ ਤਾਂ ਜਮ੍ਹਾ ਕਰਵਾਉਣੀ ਹੋਵੇਗੀ; ਉਸ ਨੂੰ ਨਾਲ 18 ਫ਼ੀ ਸਦੀ GST ਰਾਸ਼ੀ ਕੇਂਦਰ ਤੇ ਰਾਜ ਸਰਕਾਰਾਂ ਦੇ ਖਪਤਕਾਰ ਕਲਿਆਣ ਫ਼ੰਡ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ।

 

 

ਕੇਂਦਰੀ GST ਐਕਟ ਦੀ ਉਲੰਘਣਾ ਕਰਦਿਆਂ ਪਤੰਜਲੀ ਨੇ ਟੈਕਸ ਕਟੌਤੀ ਦਾ ਲਾਭ ਗਾਹਕਾਂ ਤੱਕ ਨਹੀਂ ਪਹੁੰਚਾਇਆ ਸੀ। NAA ਨੇ ਜੀਐੱਸਟੀ ਪਹਿਲਾਂ 28 ਤੋਂ 18 ਫ਼ੀ ਸਦੀ ਕੀਤਾ ਸੀ ਤੇ ਫਿਰ ਨਵੰਬਰ 2017 ’ਚ ਉਸ ਨੂੰ 18 ਤੋਂ ਵੀ ਘਟਾ ਕੇ 12 ਫ਼ੀ ਸਦੀ ਕਰ ਦਿੱਤਾ ਸੀ ਪਰ ਪਤੰਜਲੀ ਨੇ ਆਪਣੇ ਗਾਹਕਾਂ ਨੂੰ ਉਸ ਦਾ ਕੋਈ ਲਾਭ ਨਹੀਂ ਦਿੱਤਾ ਸੀ।

 

 

ਇਸ ਮਾਮਲੇ ’ਚ ਪਤੰਜਲੀ ਦੀ ਦਲੀਲ ਇਹ ਸੀ ਕਿ ਜਦੋਂ ਪਹਿਲਾਂ ਉਤਪਾਦਨ ਕਰਨ ਦੀ ਲਾਗਤ ਬਹੁਤ ਜ਼ਿਆਦਾ ਵਧ ਗਈ ਸੀ, ਤਦ ਵੀ ਉਸ ਨੇ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ ਸੀ। ਪਰ NAA ਨੇ ਪਤੰਜਲੀ ਦੀ ਇਸ ਦਲੀਲ ਨੂੰ ਕਬੂਲ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baba Ramdev s Patanjali was getting more GST from its customers panelized Rs 75 Crore