ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜੇ ਬੱਚੇ ਨੂੰ ਨਾ ਮਿਲੇ ਵੋਟ ਪਾਉਣ ਦਾ ਅਧਿਕਾਰ : ਬਾਬਾ ਰਾਮਦੇਵ

ਤੀਜੇ ਬੱਚੇ ਨੂੰ ਨਾ ਮਿਲੇ ਵੋਟ ਪਾਉਣ ਦਾ ਅਧਿਕਾਰ : ਬਾਬਾ ਰਾਮਦੇਵ

ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਜਨ ਸੰਖਿਆ ਵਾਧਾ ਦੇਸ਼ ਦੀ ਖਰਾਬ ਸਥਿਤੀ ਲਈ ਜ਼ਿੰਮੇਵਾਰ ਹੈ। ਇਸ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਕਾਨੂੰਨ ਲਿਆਉਣਾ ਚਾਹੀਦਾ ਹੈ। ਦੋ ਦੇ ਬਾਅਦ ਪੈਦਾ ਹੋਣ ਵਾਲੇ ਤੀਜੇ ਬੱਚੇ ਨੂੰ ਵੋਟ ਪਾਉਣ ਸਮੇਤ ਹੋਰ ਨਾਗਰਿਕ ਅਧਿਕਾਰ ਨਹੀਂ ਮਿਲਣੇ ਚਾਹੀਦੇ।

 

ਰਾਮਦੇਵ ਨੇ ਕਿਹਾ ਕਿ ਅਸੀਂ 2050 ਤੱਕ ਜਨਸੰਖਿਆ ਨੂੰ ਕਾਬੂ ਨਹੀਂ ਕਰ ਸਕੇ ਤਾਂ ਦੇਸ਼ ਵਿਚ ਖਾਣੇ–ਪੀਣੇ ਤੇ ਕੁਦਰਤੀ ਸਾਧਨਾਂ ਦਾ ਆਕਾਲ ਪੈਦਾ ਹੋ ਜਾਵੇਗਾ। ਇਸ ਸਥਿਤੀ ਤੋਂ ਬਚਾਉਣ ਲਈ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਉਤੇ ਕਾਨੂੰਨੀ ਤੌਰ ਉਤੇ ਬੰਦਿਸ ਲੱਗਣੀ ਚਾਹੀਦੀ ਹੈ। ਤੀਜੇ ਬੱਚੇ ਨੂੰ ਸਰਕਾਰੀ ਸਹੂਲਤਾਵਾਂ ਤੋਂ ਵੀ ਵਾਂਝਾ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦਾ ਕਾਨੂੰਨ ਦੇਸ਼ ਭਰ ਵਿਚ ਲਾਗੂ ਕੀਤੇ ਜਾਣਾ ਚਾਹੀਦਾ।

 

ਵਿਰੋਧੀ ਪਾਰਟੀ ਨੂੰ ਯੋਗ ਦੀ ਸਲਾਹ

 

ਬਾਬਾ ਬਾਬਾ ਨੇ ਚੋਣ ਵਿਚ ਪ੍ਰਚੰਡ ਜਿੱਤ ਉਤੇ ਮੋਦੀ ਨੂੰ ਵਧਾਈ ਵੀ ਦਿੱਤੀ। ਕਿਹਾ ਕਿ ਮੋਦੀ ਸਰਕਾਰ ਤੋਂ ਜਨਤਾ ਦੀਆਂ ਉਮੀਦਾਂ ਵਧ ਗਈਆਂ। ਉਨ੍ਹਾਂ ਹੋਰ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਵਿਰੋਧੀ ਪਾਰਟੀ ਨੂੰ ਕਿਹਾ ਕਿ ਉਹ ਸਦਮੇ ਵਿਚ ਹੈ। ਉਹ ਪੰਤਜਲੀ ਯੋਗਪੀਠ ਵਿਚ ਆ ਕੇ ਯੋਗ ਕਰਨ।  ਹਰਿਦੁਆਰਾ ਵਿਚ ਗੰਗਾ ਇਸਨਾਨ ਕਰਨ ਦਾ ਸੱਦਾ ਵੀ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baba Ramdev says third child should not get Right to vote