ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO- 2 ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ਵੋਟ ਨਾ ਪਾਓੁਣ ਦਿਓ- ਰਾਮਦੇਵ

ਬਾਬਾ ਰਾਮਦੇਵ

ਯੋਗਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ਵੋਟ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਰਾਮਦੇਵ ਨੇ ਕਿਹਾ, "ਇਸ ਦੇਸ਼ ਵਿੱਚ ਜੋ ਸਾਡੇ ਵਾਂਗ ਵਿਆਹ ਨਹੀਂ ਕਰਾਉਂਦੇ ਉਨ੍ਹਾਂ ਦਾ ਵਿਸ਼ੇਸ਼ ਸਨਮਾਣ ਹੋਣਾ ਚਾਹੀਦਾ ਹੈ, ਜੋ ਵਿਆਹ ਕਰਾ ਲੈਂਦੇ ਹਨ ਤੇ ਦੋ ਤੋਂ ਵੱਧ ਬੱਚੇ ਪੈਦਾ ਕਰਦੇ ਹਨ। ਉਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।

 

ਰਾਮਦੇਵ ਨੇ ਕਿਹਾ ਕਿ ਇਹ ਇੱਕ ਸਿਆਸੀ ਮਸਲਾ ਹੈ। ਪਰ ਜਦੋਂ ਭਾਰਤੀ ਆਬਾਦੀ ਘੱਟ ਸੀ ਤਾਂ ਆਧੁਨਿਕ ਗਿਆਨ ਪਰੰਪਰਾ ਵਿੱਚ ਜ਼ਿਆਦਾ ਪੈਦਾ ਕਰਨ ਦੀ ਗੱਲ ਕਹੀ ਗਈ। 10 ਔਲਾਦਾਂ ਪੈਦਾ ਕਰਨ ਦੀ ਗੱਲ ਕੀਤੀ ਗਈ।

 

 

ਰਾਮਦੇਵ ਨੇ ਕਿਹਾ ਕਿ ਜਿਨ੍ਹਾਂ ਕੋਲ ਤਾਕਤ ਹੈ, ਉਹ ਕਰ ਲੈਣ, ਪਰ ਸਾਨੂੰ ਵੀ ਇੱਕ-ਦੋ ਬੱਚੇ ਦੇ ਦੇਣ। ਰਾਮਦੇਵ ਨੇ ਕਿਹਾ ਕਿ ਭਾਵੇਂ ਅਸੀਂ ਵੋਟਾਂ ਰਾਹੀਂ ਸਿਆਸੀ ਲੀਡਰਸ਼ਿਪ ਦੀ ਚੋਣ ਕਰਦੇ ਹਾਂ ਪਰ ਇੱਕ ਵਿਵੇਕਸ਼ੀਲ ਆਦਮੀ ਜਾਂ ਔਰਤ, ਹਜ਼ਾਰਾਂ ਕਰੋੜਾਂ ਲੋਕਾਂ 'ਤੇ ਭਾਰੀ ਪੈਂਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:baba ramdev says voting right should take back who have more than two children