ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਦੇ ਦਿਨ ਹੀ ਢਾਹਿਆ ਗਿਆ ਸੀ ਬਾਬਰੀ ਢਾਂਚਾ, ਅਯੁੱਧਿਆ ’ਚ ਸਖ਼ਤ ਸੁਰੱਖਿਆ ਚੌਕਸੀ

ਅੱਜ ਦੇ ਦਿਨ ਹੀ ਢਾਹਿਆ ਗਿਆ ਸੀ ਬਾਬਰੀ ਢਾਂਚਾ, ਅਯੁੱਧਿਆ ’ਚ ਸਖ਼ਤ ਸੁਰੱਖਿਆ ਚੌਕਸੀ

ਰਾਮ ਮੰਦਰ/ਬਾਬਰੀ ਮਸਜਿਦ ਵਿਵਾਦ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਬਾਬਰੀ ਢਾਂਚੇ ਨੂੰ ਢਾਹੁਣ ਦੀ ਪਹਿਲੀ ਬਰਸੀ ਮੌਕੇ ਪੁਲਿਸ ਨੇ ਬਹੁਤ ਹੀ ਜ਼ਿਆਦਾ ਚੌਕਸ ਸੁਰੱਖਿਆ ਇੰਤਜ਼ਾਮ ਕੀਤੇ ਹਨ। ਜ਼ਿਲ੍ਹੇ ਨੂੰ ਚਾਰ ਜ਼ੋਨ, 10 ਸੈਕਟਰ ਤੇ 14 ਸਬ–ਸੈਕਟਰਜ਼ ਵਿੱਚ ਵੰਡਿਆ ਗਿਆ ਹੈ।

 

 

ਹਰੇਕ ਸੈਕਟਰ ’ਚ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ; ਜਦ ਕਿ ਜ਼ੋਨ ’ਚ ਅਪਰ ਪੁਲਿਸ ਸੁਪਰਇਨਟੈਂਡੈਂਟ ਪੱਧਰ ਦੇ ਪੰਜ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇੱਕ ਸੈਕਟਰ ਵਿੱਚ ਡੀਐੱਸਪੀ ਪੱਧਰ ਦੇ 10 ਅਧਿਕਾਰੀ ਤੇ ਸਬ–ਸੈਕਟਰ ਵਿੱਚ 15 ਇੰਸਪੈਕਟਰ ਡਿਊਟੀ ’ਤੇ ਤਾਇਨਾਤ ਰਹਿਣਗੇ।

 

 

ਅਯੁੱਧਿਆ ਦੇ ਰਾਮ ਜਨਮ ਭੂਮੀ ਤੇ ਬਾਬਰੀ ਮਸਿਜਿਦ ਵਿਵਾਦ ਨੂੰ ਲੈ ਕੇ ਛੇ ਦਸੰਬਰ ਨੂੰ ਆਮ ਤੌਰ ’ਤੇ ਹਿੰਦੂ ਤੇ ਮੁਸਲਿਮ ਸੰਗਠਨਾਂ ਵੱਲੋਂ ਕ੍ਰਮਵਾਰ ‘ਸ਼ੌਰਿਆ ਦਿਵਸ’ ਅਤੇ ‘ਕਾਲਾ ਦਿਵਸ’ ਮਨਾਇਆ ਜਾਂਦਾ ਰਿਹਾ ਹੈ। ਇਸੇ ਲਈ ਸੁਰੱਖਿਆ ਪੱਖੋਂ ਇਸ ਵਾਰ ਪੁਲਿਸ ਦਾ ਪਹਿਰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ।

 

 

ਨਾਜ਼ੁਕ ਸਥਾਨਾਂ ਤੇ ਮੁੱਖ ਚੌਕਾਂ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਐੱਸਐੱਸਪੀ ਆਸ਼ੀਸ਼ ਤਿਵਾੜੀ ਦੀ ਹਦਾਇਤ ’ਤੇ ਸਟੇਟ ਹਾਈਵੇਅ ਉੱਤੇ 17 ਮੁੱਖ ਬੈਰੀਅਰਾਂ ’ਤੇ ਸਬ–ਇੰਸਪੈਕਟਰ, ਸਿਪਾਹੀ, ਹੋਮ ਗਾਰਡ ਅਤੇ ਪੀਏਸੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

 

 

ਜ਼ਿਲ੍ਹੇ ਦੇ 16 ਅੰਦਰੂਨੀ ਬੈਰੀਅਰਾਂ ’ਤੇ ਜ਼ਿਲ੍ਹਾ ਪੁਲਿਸ ਤਾਇਨਾਤ ਰਹੇਗੀ। ਵਿਸ਼ੇਸ਼ ਡਿਊਟੀ ’ਤੇ 14 ਕੰਪਨੀਆਂ ਪੀਏਸੀ ਦੀਆਂ ਲਾਈਆਂ ਗੲਆਂ ਹਨ। ਨਾਜ਼ੁਕ ਤੇ ਰਲਵੀ–ਮਿਲਵੀਂ ਆਬਾਦੀਆਂ ਵਾਲੀਆਂ ਥਾਵਾਂ ’ਤੇ ਖ਼ਾਸ ਚੌਕਸੀ ਰਹੇਗੀ। ਗੋਂਡਾ, ਬਲਰਾਮਪੁਰ, ਸੁਲਤਾਨਪੁਰ, ਅਮੇਠੀ, ਰਾਏ ਬਰੇਲੀ ਤੇ ਅੰਬੇਡਕਰਨਗਰ ਨਾਲ ਜੁੜੀਆਂ ਸੜਕਾਂ ਉੱਤੇ ਆਵਾਜਾਈ ਨੂੰ ਹੋਰਨਾਂ ਰਸਤਿਆਂ ਤੋਂ ਲੰਘਾਇਆ ਜਾ ਰਿਹਾ ਹੈ।

 

 

ਅਯੁੱਧਿਆ ਸ਼ਹਿਰ ਦੇ 14 ਅਤੇ ਜ਼ਿਲ੍ਹੇ ਦੇ 9 ਅਜਿਹੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੋਂ ਟ੍ਰੈਫ਼ਿਕ ਦੂਜੀਆਂ ਸੜਕਾਂ ’ਤੇ ਮੋੜੀ ਜਾ ਰਹੀ ਹੈ। ਉਨ੍ਹਾਂ ਸਾਰੇ ਡਾਇਵਰਜ਼ਨ ਪੁਆਇੰਟਸ ਉੱਤੇ ਇੰਸਪੈਕਟਰ, ਟ੍ਰੈਫ਼ਿਕ ਪੁਲਿਸ ਤੇ ਹੋਮਗਾਰਡਜ਼ ਲਾਏ ਗਏ ਹਨ। ਇਸ ਦੇ ਨਾਲ ਹੀ 78 ਥਾਵਾਂ ’ਤੇ ਸੈਂਡਬੈਗ ਮੋਰਚੇ ਵੀ ਲਾਏ ਗਏ ਹਨ। ਇੱਥੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਪੁਲਿਸ ਬਲਾਂ ਦੇ ਜਵਾਨ ਮੌਜੂਦ ਰਹਿਣਗੇ।

 

 

ਫ਼ਾਇਰ ਬ੍ਰਿਗੇਡ ਦੇ ਅਮਲੇ ਵੀ ਪੂਰੀ ਤਰ੍ਹਾਂ ਚੌਕਸ ਰੱਖੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Babri structure was demolished today Strict Security Measures in Ayodhya