ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

350 ਫੁੱਟੀ ਡੂੰਘੇ ਬੋਰ ’ਚ ਡਿੱਗੀ ਬੱਚੀ ਦੀ ਨਹੀਂ ਬਚਾਈ ਜਾ ਸਕੀ ਜਾਨ

ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਚ ਮੋਲਾਨਾ ਪਿੰਡ ਚ ਬੋਰਵੈਲ ਚ ਡਿੱਗੀ 4 ਸਾਲਾ ਬੱਚੀ 13 ਘੰਟਿਆਂ ਤਕ ਮੌਤ ਨਾਲ ਲੜਦੀ ਰਹੀ ਪਰ ਆਖਰਕਾਰ ਉਸ ਨੇ ਦਮ ਤੋੜ ਦਿੱਤਾ। ਲਗਾਤਾਰ ਚਲ ਰਹੀ ਬਚਾਅ ਮੁਹਿੰਮ ਮਗਰੋਂ ਵੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।

 

ਜਾਣਕਾਰੀ ਮੁਤਾਬਕ ਇਹ ਬੱਚੀ ਸੋਮਵਾਰ ਸ਼ਾਮ 350 ਫੁੱਟ ਦੇ ਡੂੰਘੇ ਬੋਰ ਚ ਡਿੱਗ ਗਈ ਸੀ। ਬੱਚੀ ਨੂੰ ਬੋਰ ਤੋਂ ਬਾਹਰ ਕੱਢਣ ਲਈ ਪੁਲਿਸ, ਡਿਫ਼ੈਂਸ ਤੇ ਐਸਡੀਆਰਐਫ਼ ਦੀ ਟੀਮ ਨੇ ਸੋਮਵਾਰ ਦੀ ਸ਼ਾਮ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ।

 

ਕੇਬਲ ਦੇ ਸਹਾਰੇ ਬੋਰ ਚ ਕੈਮਰਾ ਉਤਾਰਿਆ ਗਿਆ ਤਾ ਪਤਾ ਲਗਿਆ ਕਿ ਉਹ 130 ਫੁੱਟ ’ਤੇ ਫਸੀ ਸੀ। ਸ਼ਾਮ 7.30 ਤਕ ਬੋਰ ਦੇ ਬਰਾਬਰ ਦੀ ਖੁਦਾਈ ਕੀਤੀ ਗਈ ਸੀ। ਰਾਤ 8 ਵਜੇ ਤਕ ਉਸ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਪਰ ਰਾਤ 11 ਵਜੇ ਤਕ ਉਹ 230 ਫੁੱਟ ਦੀ ਡੂੰਘਾਈ ਤਕ ਚਲੀ ਗਈ ਸੀ।

 

ਰਾਤ 2 ਵਜੇ ਤਕ ਕੈਮਰੇ ਚ ਪਾਣੀ ਦਿਖਿਆ ਪਰ ਬੱਚੀ ਨਜ਼ਰ ਨਹੀਂ ਆਈ। ਸਵੇਰ ਬਚਾਅ ਟੀਮ ਨੇ ਬੋਰ ਤੋਂ ਉਸਦੀ ਲਾਸ਼ ਬਾਹਰ ਕੱਢੀ।

 

ਮ੍ਰਿਤਕ ਬੱਚੀ ਸੀਮਾ ਦੇ ਦਾਦੇ ਨੇ ਦਸਿਆ ਕਿ ਖੇਤ ਦੇ ਬੋਰ ਦਾ ਪੰਪ ਖਰਾਬ ਹੋ ਗਿਆ ਸੀ। ਜਿਸ ਕਾਰਨ ਪੰਪ ਨੂੰ ਬੋਰ ਚੋਂ ਕੱਢ ਕੇ ਮੁਰੰਮਤ ਕੀਤੀ ਜਾ ਰਹੀ ਸੀ। ਬੱਚੀ ਬੋਰ ਦੇ ਨੇੜੇ ਹੀ ਖੇਡ ਰਹੀ ਸੀ। ਅਚਾਨਕ ਬੱਚੀ ਨੂੰ ਇਕ ਕੀੜੀ ਨੇ ਕੱਟ ਲਿਆ। ਜਿਸ ਤੋਂ ਬਾਅਦ ਉਹ ਆਪਣੇ ਦਾਦੇ ਕੋਲ ਆਈ। ਇਸ ਦੌਰਾਨ ਉਹ ਪਿੱਛੇ ਨੂੰ ਹੋਣ ਲਗੀ ਤਾਂ ਘਾਹ ਚ ਉਸਦਾ ਪੈਰ ਧੱਸ ਗਿਆ। ਇਸ ਤੋਂ ਬਾਅਦ ਉਹ ਬੋਰ ਚ ਡਿੱਗ ਗਈ ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:baby could not be saved in a 350-foot deep bore